ਸੁਖਬੀਰ ਨੇ ਦੁਹਰਾਈ ਸਪੈਸ਼ਲ ਪੈਕੇਜ ਦੀ ਮੰਗ

08/26/2015 6:44:11 PM

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਿਹਾਰ ਨੂੰ ਸਪੈਸ਼ਲ ਪੈਕੇਜ ਜਾਰੀ ਕਰਨ ''ਤੇ ਪੰਜਾਬ ਦੇ ਡਿਪਟੀ ਸੀ. ਐਮ. ਸੁਖਬੀਰ ਬਾਦਲ ਨੇ ਪੰਜਾਬ ਨੂੰ ਵੀ ਪੈਕੇਜ ਦਿੱਤੇ ਜਾਣ ਦੀ ਮੰਗ ਦੁਹਰਾਈ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਤਰਕ ਹੈ ਕਿ ਅੱਤਵਾਦ ਦੌਰਾਨ ਪੰਜਾਬ ਆਰਥਿਕ ਹਾਲਾਤ ਤੋਂ ਕਾਫੀ ਪੱਛੜ ਗਿਆ ਸੀ ਜਿਸ ਲਈ ਇਸ ਸੂਬੇ ਨੂੰ ਰਾਹਤ ਦੀ ਸਭ ਤੋਂ ਵੱਧ ਲੋੜ ਹੈ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਅੱਤਵਾਦ ਨੇ ਪੰਜਾਬ ਦੀ ਸਭ ਤੋਂ ਵੱਧ ਦਸ਼ਾ ਵਿਗਾੜੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਵੀ ਮੋਦੀ ਦੇ ਇਸ ਫੈਸਲੇ ''ਤੇ ਨਾਰਾਜ਼ੀ ਜਤਾ ਚੁੱਕੇ ਹਨ।


Gurminder Singh

Content Editor

Related News