ਗੁਰਦਾਸਪੁਰ ਹਮਲੇ ਤੋਂ ਬਾਅਦ ਰੈਡ ਅਲਰਟ ਦੇ ਚੱਲਦਿਆਂ ਪੁਲਸ ਵਲੋਂ ਹੋਟਲਾਂ ਦੀ ਚੈਕਿੰਗ

07/31/2015 6:11:47 PM

ਫ਼ਰੀਦਕੋਟ (ਹਾਲੀ) - ਪਿਛਲੇ ਦਿਨੀਂ ਦੀਨਾਨਗਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਸ ਵਲੋਂ ਪੂਰੇ ਪੰਜਾਬ ਵਿਚ ਰੈਡ ਅਲਰਟ ਕੀਤਾ ਹੋਇਆ ਹੈ। ਥਾਂ-ਥਾਂ ''ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ, ਬੱਸ ਅੱਡੇ, ਹੋਟਲ ਅਤੇ ਜਨਤਕ ਥਾਂਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਫ਼ਰੀਦਕੋਟ ਸਿਟੀ ਕੋਤਵਾਲੀ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਵਲੋਂ ਆਪਣੀ ਟੀਮ ਨਾਲ ਫ਼ਰੀਦਕੋਟ ਸ਼ਹਿਰ ਦੇ ਸਾਰੇ ਹੋਟਲਾਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਕਿਹਾ ਕਿ ਰੈਡ ਅਲਰਟ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਆ ਲਈ ਹੋਟਲ, ਰੇਲਵੇ ਸਟੇਸ਼ਨ, ਬੱਸ ਅੱਡੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਹੈ ਜੇ ਲੋਕਾਂ ਨੂੰ ਕਿਸੇ ਵਿਅਕਤੀ ''ਤੇ ਸ਼ੱਕ ਹੋਵੇ ਜਾਂ ਕੋਈ ਵੀ ਅਣਜਾਣ ਵਸਤੂ ਦਿਖਾਈ ਦੇਵੇ ਤਾਂ ਪੁਲਸ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਡਰ ਦੇ ਸਹੀ ਸੂਚਨਾ ਦੇ ਕੇ ਪੁਲਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ। ਚੈਕਿੰਗ ਦੌਰਾਨ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ।


Gurminder Singh

Content Editor

Related News