ਖੂਨਦਾਨ ਕੈਂਪ ''ਚ ਪੂਰੇ ਪਰਿਵਾਰ ਨੇ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ

07/31/2015 5:34:05 PM

ਪਟਿਆਲਾ (ਰਾਜੇਸ਼) - ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਪੂਰਬਾ ਪ੍ਰਾਜੈਕਟ ਇੰਚਾਰਜ ਖੂਨ ਦਾਨ ਕੈਂਪ ਦੀ ਅਗਵਾਈ ਹੇਠ ਪਿੰਡ ਕਰਹਾਲੀ ਸਾਹਿਬ ਗੂਗਾ ਮਾੜੀ ਵਿਖੇ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ। ਨੌਜਵਾਨ ਆਗੂ ਪ੍ਰਿਤਪਾਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਪਹਿਲ ਕਰਦੇ ਹੋਏ ਭੈਣ-ਭਰਾ ਅਤੇ ਬਾਪ-ਬੇਟੇ ਨੇ ਖੂਨ ਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਬੀ.ਡੀ. ਗੁਪਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਉਰੀਐਂਟਲ ਬੈਂਕ ਆਫ ਕਮਰਸ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਕਿਹਾ ਕਿ ਨੌਜਵਾਨਾਂ ਦੇ ਉਮੰਗ ਉਤਸ਼ਾਹ ਨੂੰ ਦੇਖਦੇ ਹੋਏ ਲਗਦਾ ਹੈ ਕਿ ਪਿੰਡਾਂ ਦੇ ਨੌਜਵਾਨ ਖੂਨ ਦਾਨ ਦੀ ਲਹਿਰ ਨੂੰ ਜਨ-ਜਨ ਤੱਕ ਪਹੁੰਚਾਉਣ ਵਿਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।
ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਡੀ.ਬੀ.ਜੀ. ਨੇ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ ਦੀ ਡਾਕਟਰੀ ਦੀ ਟੀਮ ਨੇ ਸ਼ਾਮ 4.00 ਵਜੇ ਤੋਂ 8.00 ਵਜੇ ਤੱਕ ਰਾਤ ਤੱਕ 55 ਯੂਨਿਟ ਖੂਨ ਇੱਕਠਾ ਕੀਤਾ ਜੋ ਮਨੁੱਖੀ ਕੀਮਤੀ ਜਾਨਾਂ ਬਚਾਉਣ ਵਿਚ ਸਹਾਈ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੂਰਨ ਸਿੰਘ ਸੈਣੀ, ਮਨਜੀਤ ਸਿੰਘ ਮਜੀਠੀਆ, ਫਕੀਰ ਚੰਦ ਮਿੱਤਲ, ਵਿਕਾਸ ਗੋਇਲ, ਕਰਨੈਲ ਸਿੰਘ ਖੁੰਮਣ, ਦਵਿੰਦਰ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਰਹੇ।


Gurminder Singh

Content Editor

Related News