ਧਾਰਾ 370 ਹਟਾਏ ਜਾਣ ਦੀ ਖੁਸ਼ੀ ਮਨਾ ਰਹੇ ਭਾਜਪਾ ਵਰਕਰਾਂ ਨੂੰ ਪੁਲਸ ਨੇ ਲਿਆ ਹਿਰਾਸਤ ''ਚ
Monday, Aug 05, 2019 - 06:39 PM (IST)

ਮੋਹਾਲੀ (ਵੈੱਬ ਡੈਸਕ, ਵਰੁਣ) : ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੀ ਖੁਸ਼ੀ ਮਨਾ ਰਹੇ ਭਾਜਪਾ ਵਰਕਰਾਂ ਨੂੰ ਮੋਹਾਲੀ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ। ਭਾਜਪਾ ਵਰਕਰ 370 ਧਾਰਾ ਹਟਾਏ ਜਾਣ ਦੀ ਖੁਸ਼ੀ ਵਿਚ ਮੋਹਾਲੀ ਦੇ ਫੇਜ਼ 9 ਵਿਚ ਲੱਡੂ ਵੰਡ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।
ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੇ ਫੈਸਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸੰਵਿਧਾਨਕ ਕਰਾਰ ਦਿੱਤਾ ਸੀ। ਕੈਪਟਨ ਨੇ ਹੁਕਮ ਜਾਰੀ ਕੀਤੇ ਸਨ ਕਿ ਸੂਬੇ 'ਚ ਨਾ ਤਾਂ ਇਸ ਦਾ ਵਿਰੋਧ ਕੀਤਾ ਜਾਵੇ ਅਤੇ ਨਾ ਹੀ ਖੁਸ਼ੀ ਮਨਾਈ ਜਾਵੇ ਪਰ ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਭਾਜਪਾ ਵਰਕਰ ਇਹ ਧਾਰਾ ਹਟਾਏ ਜਾਣ ਦੀ ਖੁਸ਼ੀ 'ਚ ਲੱਡੇ ਵੰਡ ਰਹੇ ਸਨ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।