ਨਮੀ ਵਾਲਾ ਝੋਨੇ ਦੀ ਨਹੀਂ ਕੀਤੀ ਜਾਵੇਗੀ ਖਰੀਦ - ਆੜ੍ਹਤੀ ਯੂਨੀਅਨ

09/22/2017 4:57:17 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਰਾਜਿੰਦਰ) - ਆੜ੍ਹਤੀ ਐਸੋਸੀਏਸ਼ਨ ਝਬਾਲ ਦੀ ਇਕ ਹੰਗਾਮੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਤਸਵੀਰ ਸਿੰਘ ਠੱਠੀ ਦੀ ਅਗਵਾਈ ਹੇਠ ਦਾਣਾ ਮੰਡੀ ਝਬਾਲ ਵਿਖੇ ਹੋਈ ਇਸ ਮੀਟਿੰਗ 'ਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਬੁਰਜ ਵੀ ਉੱਚੇਚੇ ਤੌਰ 'ਤੇ ਸ਼ਾਮਲ ਹੋਏ। ਮੀਟਿੰਗ 'ਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਆ ਰਹੇ ਝੋਨੇ ਦੇ ਸ਼ੀਜਨ ਮੌਕੇ ਕਿਸਾਨਾਂ ਵੱਲੋਂ 17 ਫੀਸਦੀ ਤੋਂ ਵੱਧ ਨਮੀਂ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ, ਇਸ ਲਈ ਕਿਸਾਨ ਭਰਾ ਜੇਕਰ ਕਿਸੇ ਕਾਰਨਾਂ ਕਰਕੇ ਵੱਧ ਨਮੀਂ ਵਾਲੇ ਝੋਨੇ ਦੀ ਫਸਲ ਨੂੰ ਕੱਟਵਾ ਲੈਂਦੇ ਹਨ ਤਾਂ ਘਰ 'ਚ ਸੁਕਾ ਕੇ ਹੀ ਝੋਨੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜਿਹੜੇ ਆੜ੍ਹਤੀ ਇਸ ਫੈਸਲੇ ਦੇ ਉੱਲਟ ਜਾ ਕੇ ਨਮੀਂ ਵਾਲੇ ਝੋਨੇ ਦੀ ਖਰੀਦ ਕਰਨਗੇ ਉਨ੍ਹਾਂ ਵਿਰੁੱਧ ਆੜ੍ਹਤੀ ਐਸੋਸੀਏਸ਼ਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਤਸਬੀਰ ਸਿੰਘ ਠੱਠੀ ਨੇ ਦੱਸਿਆ ਕਿ ਜਲਦ ਹੀ ਆੜ੍ਹਤੀਆਂ ਦੀ ਅਗਲੀ ਮੀਟਿੰਗ ਕੀਤੀ ਜਾਵੇਗੀ, ਜਿਸ 'ਚ ਆੜ੍ਹਤੀਆਂ ਨੂੰ ਸੀਜਨ ਮੌਕੇ ਮਾਲ ਦੀ ਚੁਕਾਈ ਅਤੇ ਲੋਡਿੰਗ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ 'ਤੇ ਵਿਚਾਰ ਵਿਟਾਂਦਰਾ ਕਰਕੇ ਫੈਸਲੇ ਲਏ ਜਾਣਗੇ। ਇਸ ਮੌਕੇ ਸਾਬਕਾ ਪ੍ਰਧਾਨ ਐਸੋਸੀਏਸ਼ਨ ਗੁਰਪ੍ਰੀਤ ਸਿੰਘ ਭੋਜੀਆਂ, ਸ਼ਰਨਜੀਤ ਸਿੰਘ ਭੋਜੀਆਂ, ਅੰਗਰੇਜ ਸਿੰਘ ਜਗਤਪੁਰਾ, ਡਾ. ਨਰਿੰਦਰ ਸਿੰਘ ਠੱਠਗੜ, ਗੁਰਜੀਤ ਸਿੰਘ ਝਬਾਲ, ਹਰੀਸ਼ ਕੁਮਾਰ ਲਾਲੀ ਨੰਦਾ, ਸੰਜੀਵ ਸੂਦ, ਰਣਜੀਤ ਸਿੰਘ ਰਾਣਾ ਭੋਜੀਆਂ, ਸੁਖਦੇਵ ਸਿੰਘ ਖਾਲਸਾ, ਗੁਰਸੇਵਕ ਸਿੰਘ ਕੋਟ, ਸ਼ਾਮ ਸਿੰਘ ਸਰਪੰਚ, ਸੈਂਡੀ ਪੰਜਵੜ, ਬਲਬੀਰ ਸਿੰਘ ਬੀ.ਐੱਸ. ਰਾਈਸ ਮਿਲ ਵਾਲੇ, ਸਵਰਨ ਸਿੰਘ ਨਿਊ ਮਾਝਾ ਵਾਲੇ, ਸੋਨੂੰ ਗੰਡੀਵਿੰਡ, ਮੋਨੂੰ ਗੰਡੀਵਿੰਡ, ਵਿੱਕੀ ਕੋਟ, ਅਜੀਤ ਸਿੰਘ ਸ਼ਾਹ ਕੋਟ ਆਦਿ ਸਮੇਤ ਮੰਡੀ ਦੇ ਹੋਰ ਆੜ੍ਹਤੀ ਹਾਜ਼ਰ ਸਨ।


Related News