ਜਲੰਧਰ ਦੇ ਅਰਸ਼ਦੀਪ ਨੇ ਚਮਕਾਇਆ ਨਾਂ, ਜਿੱਤਿਆ ਨੌਜਵਾਨ ਵਾਈਲਡ ਲਾਈਫ ਫੋਟੋਗ੍ਰਾਫਰ ਦਾ ਐਵਾਰਡ

Thursday, Sep 21, 2023 - 12:04 PM (IST)

ਜਲੰਧਰ ਦੇ ਅਰਸ਼ਦੀਪ ਨੇ ਚਮਕਾਇਆ ਨਾਂ, ਜਿੱਤਿਆ ਨੌਜਵਾਨ ਵਾਈਲਡ ਲਾਈਫ ਫੋਟੋਗ੍ਰਾਫਰ ਦਾ ਐਵਾਰਡ

ਜਲੰਧਰ (ਅਨਿਲ ਪਾਹਵਾ)- ਅਰਸ਼ਦੀਪ ਨੇ ਇਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਅਰਸ਼ਦੀਪ ਦਾ ਨਾਂ ਤਾਂ ਬਹੁਤ ਲੋਕਾਂ ਨੇ ਸੁਣਿਆ ਹੀ ਹੋਵੇਗਾ। ਕਈ ਲੋਕ ਉਸ ਨੂੰ ਨਿੱਜੀ ਤੌਰ ’ਤੇ ਜਾਣਦੇ ਹੋਣਗੇ ਪਰ ਸ਼ਹਿਰ ਦੇ ਬਹੁਤ ਸਾਰੇ ਲੋਕ ਅਰਸ਼ਦੀਪ ਦੀ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਪ੍ਰਸ਼ੰਸਕ ਹਨ। ਵਾਈਲਡ ਲਾਈਫ ਫੋਟੋਗ੍ਰਾਫੀ ’ਚ ਇੰਟਰ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਅਰਸ਼ਦੀਪ ਨੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ, ਆਪਣੀ ਸ਼ਾਨਦਾਰ ਫੋਟੋਗ੍ਰਾਫੀ ਲਈ ਜਾਣੇ ਜਾਂਦੇ ਅਰਸ਼ਦੀਪ ਨੂੰ ਵਾਈਲਡ ਲਾਈਫ ਫੋਟੋਗ੍ਰਾਫੀ ’ਚ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵੈਸੇ ਅਰਸ਼ਦੀਪ ਪਹਿਲਾਂ ਵੀ ਇਸ ਖੇਤਰ ’ਚ ਇੰਟਰਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ

ਗੱਲਬਾਤ ਦੌਰਾਨ ਯੰਗ ਵਾਈਲਡ ਲਾਈਫ ਫੋਟੋਗ੍ਰਾਫਰ ਐਵਾਰਡ ਜਿੱਤਣ ਵਾਲੇ ਅਰਸ਼ਦੀਪ ਨੇ ਦੱਸਿਆ ਕਿ ਉਸ ਨੂੰ ਆਪਣਾ ਪਹਿਲਾ ਐਵਾਰਡ 2018 ’ਚ ਲੰਡਨ ’ਚ ਮਿਲਿਆ ਸੀ ਤੇ ਇਸ ਦੌਰਾਨ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਅਰਸ਼ਦੀਪ ਨੇ ਦੱਸਿਆ ਕਿ ਉਹ 3 ਸਾਲ ਦਾ ਸੀ ਜਦੋਂ ਉਸ ਨੇ ਆਪਣੇ ਪਿਤਾ ਦਾ ਕੈਮਰਾ ਚੁੱਕਣਾ ਸ਼ੁਰੂ ਕੀਤਾ। ਪਿਤਾ ਦੇ ਕੈਮਰੇ ਨਾਲ ਫੋਟੋ ਖਿੱਚਣਾ ਉਸ ਦਾ ਸ਼ੌਕ ਬਣ ਗਿਆ ਸੀ। ਇਸ ਦੌਰਾਨ ਅਰਸ਼ਦੀਪ ਦੇ ਪਿਤਾ ਰਣਦੀਪ ਸਿੰਘ ਨੇ ਉਸ ਵਿਚਲੀ ਪ੍ਰਤਿਭਾ ਨੂੰ ਪਛਾਣ ਲਿਆ ਸੀ। ਜਦੋਂ ਅਰਸ਼ਦੀਪ 5ਵੀਂ ਜਮਾਤ ’ਚ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਪਹਿਲਾ ਕੈਮਰਾ ਗਿਫਟ ਕੀਤਾ ਸੀ। ਅਰਸ਼ਦੀਪ ਦਾ ਕਹਿਣਾ ਹੈ ਕਿ ਉਦੋਂ ਤੋਂ ਉਹ ਲਗਾਤਾਰ ਫੋਟੋਗ੍ਰਾਫੀ ਕਰ ਰਿਹਾ ਹੈ। ਅਰਸ਼ਦੀਪ ਨੇ ਦੱਸਿਆ ਕਿ ਜਦੋਂ ਕਿਸੇ ਵੀ ਮੁਕਾਬਲੇ ਲਈ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਤਾਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਕਦੇ ਕੈਮਰੇ ਦੀ ਮੈਮਰੀ ਫੁੱਲ ਹੋ ਜਾਂਦੀ ਸੀ, ਕਦੇ ਲਾਈਟਿੰਗ ਦੀ ਸਮੱਸਿਆ ਹੁੰਦੀ ਸੀ ਤੇ ਕਦੇ ਕੁਝ ਹੋਰ। ਇਸ ਦੌਰਾਨ ਕਈ ਵਾਰ ਇਕ ਹਜ਼ਾਰ ਤੱਕ ਫੋਟੋਆਂ ਖਿੱਚਣੀਆਂ ਪੈਂਦੀਆਂ ਹਨ, ਉਦੋਂ ਹੀ ਇਕ ਫੋਟੋ ਚੁਣੀ ਜਾਂਦੀ ਹੈ।

PunjabKesari

ਜਿਸ ਫੋਟੋ ਲਈ ਅਰਸ਼ਦੀਪ ਨੂੰ ਇੰਟਰਨੈਸ਼ਨਲ ਐਵਾਰਡ ਮਿਲਿਆ ਸੀ, ਉਸ ਬਾਰੇ ਦੱਸਦਿਆਂ ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਤਾਮਿਲਨਾਡੂ ਗਿਆ ਸੀ, ਜਿੱਥੇ ਵੱਖ-ਵੱਖ ਜਾਨਵਰਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਲਈਆਂ ਸਨ, ਜਿਨ੍ਹਾਂ ’ਚੋਂ ਕਈਆਂ ਨੂੰ ਪਿਕਚਰ ਐਵਾਰਡ ਲਈ ਚੁਣਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਲੰਗੂਰ ਦੀ ਤਸਵੀਰ ਖਿੱਚੀ, ਜਿਸ ਲਈ ਉਨ੍ਹਾਂ ਨੂੰ ਐਵਾਰਡ ਮਿਲਿਆ। ਭਵਿੱਖ ਦੀਆਂ ਯੋਜਨਾਵਾਂ ਬਾਰੇ ਅਰਸ਼ਦੀਪ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਫੋਟੋਗ੍ਰਾਫੀ ਵੀ ਕਰਨਾ ਚਾਹੁੰਦਾ ਹੈ। ਅਰਸ਼ਦੀਪ ਨੇ ਕਿਹਾ ਕਿ ਇਸ ਖੇਤਰ ’ਚ ਤਰੱਕੀ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਆਪਣੀ ਫੋਟੋਗ੍ਰਾਫੀ ਦੇ ਨਾਲ-ਨਾਲ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰ ਸਕਦੇ ਹਨ।

ਇਹ ਵੀ ਪੜ੍ਹੋ- 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ

ਅਰਸ਼ਦੀਪ ਨੇ ਦੱਸਿਆ ਕਿ ਉਸ ਨੂੰ ਜੋ ਇਹ ਐਵਾਰਡ ਮਿਲਿਆ ਹੈ, ਉਸ ਵੈੰਬਸਾਈਟ ਜਾ ਨਾਂ ਨੇਚਰ ਵੈਡਜ਼ ਵਾਈਲਡ ਲਾਈਫ ਇੰਟਰਨੈਸ਼ਨਲ ਹੈ, ਜਿਸ ਨੇ ਆਪਣੀ ਵੈੱਬਸਾਈਟ ’ਤੇ ਅਰਸ਼ਦੀਪ ਦੇ ਨਾਂ ’ਤੇ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਹ ਏਸ਼ੀਆ ’ਚ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਅਰਸ਼ਦੀਪ ਨੂੰ ਜਿੱਥੇ ਆਪਣੇ ਪਿਤਾ ਰਣਦੀਪ ਸਿੰਘ ਦਾ ਪੂਰਾ ਸਹਿਯੋਗ ਮਿਲਦਾ ਹੈ, ਉੱਥੇ ਹੀ ਉਸ ਦੀ ਮਾਤਾ ਸੁਪ੍ਰੀਤ ਕੌਰ ਤੇ ਭੈਣ ਆਇਨਾ ਕੌਰ ਵੀ ਹਰ ਸਮੇਂ ਉਸ ਦਾ ਸਾਥ ਦਿੰਦੇ ਹਨ। ਅਰਸ਼ਦੀਪ ਨੂੰ ਜਲਦੀ ਹੀ ਉਨ੍ਹਾਂ ਦਾ ਐਵਾਰਡ ਮਿਲੇਗਾ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀ ਕਥਿਤ ਇਤਾਰਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਾਹਮਣੇ ਆਇਆ ਪਤੀ, ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News