ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ

Sunday, May 30, 2021 - 03:36 PM (IST)

ਗੈਂਗਰੇਪ ਮਾਮਲੇ 'ਚ ਅਰਸ਼ਦ ਨੂੰ ਬਚਾਉਣ ਲਈ ਸਾਹਮਣੇ ਆਈ ਇਹ ਕਹਾਣੀ, ਸਪਾ ਸੈਂਟਰ ’ਚ ਗਿਆ ਸੀ ਆਪਣੀ ਪੇਮੈਂਟ ਲੈਣ

ਜਲੰਧਰ (ਜ. ਬ.)– ਜਲੰਧਰ ਦੇ ਮਾਡਲ ਟਾਊਨ ਸਥਿਤ ਕਲਾਊਡ ਸਪਾ ਸੈਂਟਰ ’ਚ 6 ਮਈ ਨੂੰ ਨਾਬਾਲਗਾ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਅਰਸ਼ਦ ਖ਼ਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਜਾਂਚ ਲਈ ਸੌਂਪਿਆ ਗਿਆ। ਰਿਮਾਂਡ ’ਤੇ ਆਏ ਅਰਸ਼ਦ ਨੂੰ ਮੀਡੀਆ ਵੱਲੋਂ ਸਵਾਲ ਪੁੱਛੇ ਗਏ ਪਰ ਉਸ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਅਰਸ਼ਦ ਖ਼ਾਨ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਆਸ਼ੀਸ਼ ਬਹਿਲ ਲਈ ਕੰਮ ਕਰਦਾ ਸੀ। ਮਾਮਲੇ ਵਿਚ ਪਹਿਲਾਂ ਹੀ ਆਸ਼ੀਸ਼, ਇੰਦਰ, ਸੋਹਿਤ ਸ਼ਰਮਾ ਅਤੇ ਜੋਤੀ ਗ੍ਰਿਫ਼ਤਾਰ ਹੋ ਚੁਕੇ ਹਨ ਜਦੋਂਕਿ ਇਸ ਸਾਜ਼ਿਸ਼ ਵਿਚ ਸ਼ਾਮਲ 2 ਲੋਕ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਪੁਲਸ ਲੱਗੀ ਹੋਈ ਹੈ। ਓਧਰ ਇਸ ਮਾਮਲੇ ਦੀ ਤੂਲ ਫੜਨ ਦੀ ਸੰਭਾਵਨਾ ਵਧ ਗਈ ਹੈ ਕਿਉਂਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਮਾਮਲੇ ਵਿਚ ਜਲੰਧਰ ਪੁਲਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਗੈਂਗਰੇਪ ਮਾਮਲੇ 'ਚ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਸਖ਼ਤੀ, ਜਲੰਧਰ ਪੁਲਸ ਨੂੰ ਭੇਜਿਆ ਨੋਟਿਸ

PunjabKesari

ਅਰਸ਼ਦ ਨੂੰ ਬਚਾਉਣ ਲਈ ਉਸ ਦੇ ਬਾਈ-ਚਾਂਸ ਮੌਕੇ ’ਤੇ ਹੋਣ ਦੀ ਗੱਲ ਬਣਾਉਣ ਦੀ ਯੋਜਨਾ
ਮਾਡਲ ਟਾਊਨ ਦੇ ਕਲਾਊਡ ਸਪਾ ਗੈਂਗਰੇਪ ਮਾਮਲੇ ਵਿਚ ਸ਼ਾਮਲ ਅਰਸ਼ਦ ਨੂੰ ਬਚਾਉਣ ਲਈ ਇਕ ਕਹਾਣੀ ਘੜੀ ਜਾ ਹੀ ਹੈ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਅਰਸ਼ਦ ਨੂੰ ਪਾਕ-ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਕਹਾਣੀ ਜਲੰਧਰ ਨਾਲ ਸਬੰਧਤ ਚੇਅਰਮੈਨਸ਼ਿਪ ਦੇ ਸ਼ੌਕੀਨ ਕੁੜਤੇ-ਪਜ਼ਾਮੇ ਵਿਚ ਰਹਿਣ ਵਾਲੇ ਕਾਂਗਰਸ ਆਗੂ ਦੇ ਘਰ ਵਿਖੇ ਤਿਆਰ ਹੋਈ ਹੈ। ਪਤਾ ਲੱਗਾ ਹੈ ਕਿ ਅਰਸ਼ਦ ਨੂੰ ਬਚਾਉਣ ਲਈ ਉਸ ਦੇ ਬਾਈ-ਚਾਂਸ ਮੌਕੇ ’ਤੇ ਹੋਣ ਦੀ ਗੱਲ ਬਣਾਉਣ ਦੀ ਯੋਜਨਾ ਹੈ। 

ਅਰਸ਼ਦ ਨੂੰ ਕ੍ਰਾਈਮ ਸੀਨ 'ਤੇ ਲਿਜਾਵੇਗੀ ਪੁਲਸ

ਪੁਲਸ ਰਿਮਾਂਡ ਦੌਰਾਨ ਅਰਸ਼ਦ ਤੋਂ ਪੁੱਛਗਿੱਛ ਦੇ ਨਾਲ-ਨਾਲ ਉਸ ਗੈਂਗਰੇਪ ਵਾਲੇ ਸਪਾਟ 'ਤੇ ਲਿਜਾ ਕੇ ਕ੍ਰਾਈਮ ਸੀਨ ਰੀਕ੍ਰਿਏਟ (ਮੌਕਾ ਮੁਆਇਨਾ) ਕਰਵਾਏਗੀ ਅਤੇ ਉਸ ਦੀ ਸਾਰੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ ਤਾਂ ਕਿ ਕਿਸੇ ਦੀ ਇਨਵੈਸਟੀਗੇਸ਼ਨ ਵਿਚ ਕੁਝ ਨਵੇਂ ਤੱਥ ਸਾਹਮਣੇ ਆ ਸਕਣ। ਕਿਹਾ ਜਾ ਸਕਦਾ ਹੈ ਕਿ ਅਰਸ਼ਦ ਨੂੰ ਪੁਲਸ ਕਸਟਡੀ ਵਿਚ ਕਾਂਗਰਸੀ ਨੇਤਾ ਦੇ ਇਸ਼ਾਰੇ 'ਤੇ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾ ਰਿਹਾ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ

PunjabKesari

ਜਾਣਕਾਰੀ ਅਨੁਸਾਰ ਅਰਸ਼ਦ ਹੁਣ ਇਹ ਕਹੇਗਾ ਕਿ ਉਹ ਤਾਂ ਆਪਣੇ ਕਿਸੇ ਕੰਮ ਬਦਲੇ ਆਸ਼ੀਸ਼ ਕੋਲੋਂ ਸਪਾ ਸੈਂਟਰ ਵਿਚ ਪੈਸੇ ਲੈਣ ਗਿਆ ਸੀ। ਪੈਸਿਆਂ ਦੇ ਲੈਣ-ਦੇਣ ਦੌਰਾਨ ਉਸਨੂੰ ਕੁਝ ਸਮਾਂ ਲੱਗ ਗਿਆ, ਜਿਸ ਦੌਰਾਨ ਇਹ ਪੂਰੀ ਘਟਨਾ ਵਾਪਰੀ। ਅਰਸ਼ਦ ਇਹ ਕਹਾਣੀ ਵੀ ਬਣਾ ਰਿਹਾ ਹੈ ਕਿ ਜਦੋਂ ਗੱਲ ਵਧ ਗਈ ਤਾਂ ਉਹ ਮੌਕੇ ਤੋਂ ਭੱਜ ਗਿਆ ਕਿਉਂਕਿ ਉਹ ਡਰ ਗਿਆ ਸੀ। ਹੁਣ ਇਸ ਘਟਨਾ ਤੋਂ ਬਾਅਦ ਉਹ ਫ਼ਰਾਰ ਕਿਉਂ ਰਿਹਾ, ਇਸ ਗੱਲ ਨੂੰ ਲੈ ਕੇ ਸ਼ਾਇਦ ਕੋਈ ਨਵੀਂ ਕਹਾਣੀ ਤਿਆਰ ਕਰ ਚੁੱਕਾ ਹੋਵੇ ਪਰ ਉਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ।

ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

ਬਾਕੀ ਮੁਲਜ਼ਮਾਂ ਦੀ ਰਜ਼ਾਮੰਦੀ ਦੀ ਕਹਾਣੀ
ਅਰਸ਼ਦ ਨੂੰ ਬਚਾਉਣ ਲਈ ਸਿਰਫ਼ ਉਸ ਦੀ ਇਹ ਕਹਾਣੀ ਹੀ ਕਾਫ਼ੀ ਨਹੀਂ ਹੈ,ਸਗੋਂ ਅਰਸ਼ਦ ਦੀ ਇਸ ਕਹਾਣੀ ਵਿਚ ਬਾਕੀ ਮੁਲਜ਼ਮਾਂ ਦੀ ਰਜ਼ਾਮੰਦੀ ਬਹੁਤ ਜ਼ਰੂਰੀ ਹੈ। ਹੁਣ ਕਾਂਗਰਸੀ ਆਗੂ ਇਸੇ ਕੋਸ਼ਿਸ਼ ਵਿਚ ਹੈ ਕਿ ਬਾਕੀ ਮੁਲਜ਼ਮ ਇਸ ਗੱਲ ਨੂੰ ਮੰਨ ਲੈਣ ਅਤੇ ਕਹਿ ਦੇਣ ਕਿ ਮਾਮਲੇ ਵਿਚ ਅਰਸ਼ਦ ਉਨ੍ਹਾਂ ਦੇ ਨਾਲ ਨਹੀਂ ਸੀ। ਇਹ ਸਭ ਕੀਤੇ ਜਾਣ ਦੇ ਪਿੱਛੇ ਅਰਸ਼ਦ ਨਾਲ ਜੁੜੇ ਲੋਕਾਂ ਦੇ ਮਾਨ-ਸਨਮਾਨ ਦੀ ਗੱਲ ਰੱਖੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਰਸ਼ਦ ਨਾਲ ਜੁੜਿਆ ਇਕ ਵਿਅਕਤੀ ਕਾਫੀ ਉੱਚੇ ਅਹੁਦੇ ’ਤੇ ਹੈ ਅਤੇ ਇਸ ਮਾਮਲੇ ਵਿਚ ਅਰਸ਼ਦ ਦੇ ਕੁਝ ਨੇੜਲੇ ਲੋਕ ਕਾਂਗਰਸੀ ਆਗੂ ਅੱਗੇ ਇਸੇ ਗੱਲ ਦਾ ਵਾਸਤਾ ਦੇ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਬਾਕੀ ਮੁਲਜ਼ਮਾਂ ਨੇ ਫਿਲਹਾਲ ਇਸ ਮਾਮਲੇ ਵਿਚ ਰਜ਼ਾਮੰਦੀ ਨਹੀਂ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼

ਹੁਣ ਅਰਸ਼ਦ ਲਈ ਪੀੜਤਾ ’ਤੇ ਦਬਾਅ
ਗੈਂਗਰੇਪ ਦੀ ਪੀੜਤਾ ਨਾਬਾਲਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਨਾਲ ਗੈਂਗਰੇਪ ਕਰਨ ਵਾਲੇ 4 ਲੋਕ ਸਨ, ਜਿਨ੍ਹਾਂ ਵਿਚ ਆਸ਼ੀਸ਼, ਅਰਸ਼ਦ, ਸੋਹਿਤ ਸ਼ਰਮਾ ਅਤੇ ਇੰਦਰ ਸ਼ਾਮਲ ਹਨ ਪਰ ਹੁਣ ਇਸ ਮਾਮਲੇ ਵਿਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਸਿਰਫ਼ ਅਰਸ਼ਦ ਨੂੰ ਬਚਾਉਣ ਲਈ ਕਹਾਣੀ ਤਿਆਰ ਕਰਨ ਲਈ ਕੁਝ ਨਹੀਂ ਹੋਵੇਗਾ, ਬਾਕੀ ਮੁਲਜ਼ਮਾਂ ਦੀ ਰਜ਼ਾਮੰਦੀ ਦੇ ਨਾਲ-ਨਾਲ ਪੀੜਤਾ ਦੇ ਬਿਆਨ ਵੀ ਕਾਫ਼ੀ ਮਾਇਨੇ ਰੱਖਦੇ ਹਨ।

PunjabKesari

ਪਤਾ ਲੱਗਾ ਹੈ ਕਿ ਹੁਣ ਇਸ ਮਾਮਲੇ ਵਿਚ ਪੀੜਤਾ ’ਤੇ ਦਬਾਅ ਬਣਾਉਣ ਲਈ ਫਿਰ ਤੋਂ ਤਿਆਰੀ ਹੋ ਰਹੀ ਹੈ। ਪਹਿਲਾਂ ਵੀ ਇਸ ਮਾਮਲੇ ’ਚ 20 ਲੱਖ ਦੀ ਆਫ਼ਰ ਦੀ ਗੱਲ ਸਾਹਮਣੇ ਆਈ ਸੀ, ਜਿਸ ਵਿਚ ਆਸ਼ੀਸ਼ ਦੇ ਕਰੀਬੀ ਕਾਂਗਰਸੀ ਆਗੂ ਦਾ ਆਕਾ ਅਹਿਮ ਭੂਮਿਕਾ ਨਿਭਾਅ ਰਿਹਾ ਸੀ ਪਰ ਹੁਣ ਜਿਹੜੀ ਆਫ਼ਰ ਦਿੱਤੀ ਜਾ ਰਹੀ ਹੈ, ਉਸ ਵਿਚ ਚੇਅਰਮੈਨਸ਼ਿਪ ਦਾ ਸ਼ੌਕੀਨ ਕਾਂਗਰਸੀ ਆਗੂ ਵਿਚੋਲਾ ਬਣਿਆ ਹੈ, ਜਦੋਂ ਕਿ ਪੈਸੇ ਖਰਚ ਕਰਨ ਲਈ ਅਰਸ਼ਦ ਦਾ ਨਜ਼ਦੀਕੀ ਤਿਆਰੀ ਕਰ ਰਿਹਾ ਹੈ।

ਕਲਾਊਡ ਸਪਾ ਗੈਂਗਰੇਪ ਮਾਮਲੇ 'ਚ ਜਾਣੋ ਕਦੋਂ ਕੀ ਹੋਇਆ
6 ਮਈ ਨਾਬਾਲਗ ਕੁੜੀ ਨਾਲ ਗੈਂਗਰੇਪ ਹੋਇਆ
12 ਮਈ ਐੱਫ. ਆਈ. ਆਰ. ਦਰਜ
13 ਮਈ ਮੁਲਜ਼ਮ ਸੋਹਿਤ ਸ਼ਰਮਾ ਗ੍ਰਿਫ਼ਤਾਰ
18 ਮਈ ਕ੍ਰਾਈਮ ਸੀਨ ’ਤੇ ਪੀੜਤਾ ਨਾਲ ਜਾਂਚ
20 ਮਈ ਸਾਜ਼ਿਸ਼ਕਰਤਾ ਜੋਤੀ ਲੁਧਿਆਣਾ ਤੋਂ ਗ੍ਰਿਫ਼ਤਾਰ
22 ਮਈ ਸਪਾ ਸੈਂਟਰ ਮਾਲਕ ਆਸ਼ੀਸ਼ ਅਤੇ ਇੰਦਰ ਗ੍ਰਿਫ਼ਤਾਰ
24 ਮਈ ਆਸ਼ੀਸ਼ ਦੀ ਸਪਾ ’ਚੋਂ ਡਾਇਰੀ ਬਰਾਮਦ
27 ਮਈ ਮਾਮਲੇ ਦੀ ਜਾਂਚ ਲਈ ਗਠਿਤ ਐੱਸ. ਆਈ. ਟੀ. ਵਿਚ ਬਦਲਾਅ
28 ਮਈ ਮੁਲਜ਼ਮ ਅਰਸ਼ਦ ਖਾਨ ਗ੍ਰਿਫ਼ਤਾਰ

ਇਹ ਵੀ ਪੜ੍ਹੋ:...ਤਾਂ ਇਸ ਕਰਕੇ ਵੱਡੇ ਸਕੈਂਡਲ ਤੋਂ ਬਚੀ ਰਹੀ ਕੈਪਟਨ ਦੀ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News