ਖੁਦ ਨੂੰ ਗੌਂਡਰ ਦੱਸ ਕੇ ਪੁਲਸ ਨੂੰ ਧਮਕਾਉਣ ਵਾਲਾ ਗ੍ਰਿਫਤਾਰ

Tuesday, Sep 19, 2017 - 02:33 AM (IST)

ਖੁਦ ਨੂੰ ਗੌਂਡਰ ਦੱਸ ਕੇ ਪੁਲਸ ਨੂੰ ਧਮਕਾਉਣ ਵਾਲਾ ਗ੍ਰਿਫਤਾਰ

ਅੰਮ੍ਰਿਤਸਰ,   (ਸੰਜੀਵ)-  ਆਪਣੇ ਆਪ ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੱਸ ਕੇ ਪੁਲਸ ਅਧਿਕਾਰੀਆਂ ਨੂੰ ਧਮਕਾਉਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਬਟਾਲਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਿਓਂ ਇਕ ਹੋਟਲ ਦੇ ਕਮਰੇ 'ਚੋਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਛੋਟੀਆਂ-ਮੋਟੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਕਿਸੇ ਰਾਹਗੀਰ ਦਾ ਮੋਬਾਇਲ ਖੋਹ ਕੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ 'ਚ ਕਮਰਾ ਲੈ ਕੇ ਲੁਕਿਆ ਬੈਠਾ ਸੀ ਜਿਥੋਂ ਉਹ ਖੁਦ ਨੂੰ ਵਿੱਕੀ ਗੌਂਡਰ ਦੱਸ ਕੇ ਪੁਲਸ ਅਧਿਕਾਰੀਆਂ ਨੂੰ ਧਮਕਾ ਰਿਹਾ ਸੀ। 
ਹਰਕਤ 'ਚ ਆਈ ਪੁਲਸ ਨੇ ਸਾਦਾ ਵਰਦੀ 'ਚ ਅੱਜ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਹੋਟਲਾਂ ਅਤੇ ਸਰਾਵਾਂ 'ਚ ਤਲਾਸ਼ੀ ਮੁਹਿੰਮ ਚਲਾਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਬਟਾਲਾ ਪੁਲਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੇ ਵਿਰੁੱਧ ਬਟਾਲਾ 'ਚ ਅਪਰਾਧਿਕ ਮਾਮਲੇ ਵੀ ਦਰਜ ਹਨ। 


Related News