ਮਾਮਲਾ 11ਵੀਂ ਜਮਾਤ ਦੇ ਵਿਦਿਆਰਥੀ ਹਨੀ ਦੇ ਕਤਲ ਦਾ, ਕਤਲ ਦੀ ਮਾਸਟਰ ਮਾਈਂਡ 9ਵੀਂ ਜਮਾਤ ਦੀ ਵਿਦਿਆਰਥਣ ਨੇਹਾ ਗ੍ਰਿਫਤਾਰ

07/16/2017 10:38:14 PM

ਫਿਲੌਰ (ਭਾਖੜੀ) — 11ਵੀਂ ਜਮਾਤ ਦੇ ਵਿਦਿਆਰਥੀ ਹਨੀ ਦੇ ਕਤਲ ਦੀ ਮਾਸਟਰ ਮਾਈਂਡ ਲੜਕੀ ਨੇਹਾ, ਜੋ 9ਵੀਂ ਜਮਾਤ ਦੀ ਵਿਦਿਆਰਥਣ ਹੈ, ਦੀ ਗ੍ਰਿਫਤਾਰੀ ਨੂੰ ਲੈ ਕੇ ਸੈਂਕੜੇ ਪਿੰਡ ਵਾਸੀਆਂ ਨੇ ਡੀ. ਐੱਸ. ਪੀ. ਦਫਤਰ ਦੇ ਬਾਹਰ 3 ਘੰਟੇ ਧਰਨਾ ਦੇ ਕੇ ਪੁਲਸ ਤੇ ਸੰਸਦ ਮੈਂਬਰ ਚੌਧਰੀ ਦੇ ਵਿਰੁੱਧ ਨਾਅਰੇਬਾਜੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਪੁਲਸ ਨੇ ਲੜਕੀ ਨੂੰ ਹਸਪਤਾਲ ਤੋਂ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ।
ਸ਼ਨੀਵਾਰ ਦੁਪਹਿਰ 12 ਵਜੇ ਡੀ. ਐੱਸ. ਪੀ. ਦਫਤਰ ਦੇ ਬਾਹਰ ਉਸ ਸਮੇਂ ਮਾਹੌਲ ਤਣਾਅਪੂਰਣ ਹੋ ਗਿਆ ਜਦ ਨੇੜਲੇ ਪਿੰਡ ਸ਼ਾਹਪੁਰ ਦੇ ਸੈਂਕੜੇ ਪਿੰਡ ਵਾਸੀਆਂ ਨੇ ਬੀਤੀ 8 ਜੁਲਾਈ ਨੂੰ 11ਵੀਂ ਜਮਾਤ  ਦੇ ਵਿਦਿਆਰਥੀ ਹਨੀ, ਜਿਸ ਦਾ ਉਸ ਦੇ ਪਿੰਡ 'ਚ ਰਹਿਣ ਵਾਲੇ 2 ਨਾਬਾਲਗ ਲੜਕਿਆਂ ਨੇ ਆਪਣੇ ਹੀ ਪਿੰਡ ਦੀ ਨਾਬਾਲਗ ਲੜਕੀ ਨੇਹਾ (14) ਨੂੰ ਪਿਆਰ 'ਚ ਪੈ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ 'ਚ ਪੁਲਸ ਨੇ ਦੋਨਾਂ ਕਾਤਲਾਂ ਗਗਨ (16) ਤੇ ਅਜੈ (15) ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ, ਜਦ ਕਿ ਪੁਲਸ ਤੋਂ ਬਚਣ ਲਈ ਪਿਛਲੇ 6 ਦਿਨਾਂ ਤੋਂ ਨੇਹਾ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਹੋ ਗਈ ਸੀ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਸਿਆਸੀ ਦਬਾਅ ਦੇ ਚਲਦੇ ਨੇਹਾ ਨੂੰ ਪੁਲਸ ਗ੍ਰਿਫਤਾਰ ਨਾ ਕਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਜੁੱਟੀ ਹੋਈ ਹੈ, ਜਿਸ ਕਾਰਨ ਮਜਬੂਰੀ 'ਚ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ।

ਹਨੀ ਦਾ ਕਤਲ ਕਰਨ ਲਈ ਦੋਨਾਂ ਲੜਕਿਆਂ ਨੂੰ ਨੇਹਾ ਨੇ ਉਕਸਾਇਆ ਸੀ
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਗਗਨ ਤੇ ਅਜੈ ਨੇ ਨੇਹਾ ਦੇ ਕਹਿਣ 'ਤੇ ਹਨੀ ਦਾ ਕਤਲ ਕੀਤਾ ਸੀ, ਕਿਉਂਕਿ ਉਨ੍ਹਾਂ 'ਚੋਂ ਕੋਈ ਇਕ ਨੇਹਾ ਨੂੰ ਪਿਆਰ ਕਰਦਾ ਸੀ ਤੇ ਹਨੀ ਨੇ ਇਸ ਗੱਲ ਦੀ ਸ਼ਿਕਾਇਤ ਨੇਹਾ ਦੇ ਪਰਿਵਾਰ ਨੂੰ ਕੀਤੀ ਸੀ। ਗ੍ਰਿਫਤਾਰੀ ਤੋਂ ਬਾਅਦ ਦੋਨਾਂ ਲੜਕਿਆਂ ਨੇ ਸਾਫ ਤੌਰ  'ਤੇ  ਪੁਲਸ ਨੂੰ ਦੱਸ ਦਿੱਤਾ ਸੀ ਕਿ ਹਨੀ ਦਾ ਕਤਲ ਕਰਨ ਲਈ ਉਨ੍ਹਾਂ ਨੂੰ ਨੇਹਾ ਨੇ ਉਕਸਾਇਆ ਹੈ। ਪੁਲਸ ਨੇ ਉਕਤ ਦੋਨਾਂ ਲੜਕਿਆਂ ਨੂੰ ਜੇਲ ਭੇਜ ਦਿੱਤਾ, ਜਦ ਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਕਹਿਣ 'ਤੇ ਨੇਹਾ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਪਿਛਲੇ 6 ਦਿਨਾਂ ਤੋਂ ਬਿਨਾਂ ਕਿਸੇ ਬੀਮਾਰੀ ਦੇ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਨੇਹਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਨੇਹਾ ਬਿਲਕੁਲ ਠੀਕ ਹੈ ਪਰ ਨਾ ਤਾਂ ਪੁਲਸ ਉਨ੍ਹਾਂ ਦੀ ਗੱਲ ਸੁਣ ਰਹੀ ਹੈ ਤੇ ਨਾ ਹੀ ਲੜਕੀ ਦਾ ਪਰਿਵਾਰ ਉਸ ਨੂੰ ਡਿਸਚਾਰਜ ਕਰਵਾ ਕੇ ਲੈ ਜਾਣ ਨੂੰ ਤਿਆਰ ਹੈ।
ਕੀ ਕਹਿਣਾ ਹੈ ਕਿ ਡੀ. ਐੱਸ. ਪੀ. ਫਿਲੌਰ ਦਾ
ਇਸ ਸੰਬੰਧ 'ਚ ਪੁੱਛਣ 'ਤੇ ਡੀ. ਐੱਸ. ਪੀ. ਫਿਲੌਰ ਨੇ ਕਿਹਾ ਕਿ ਪੁਲਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਹੈ, ਗ੍ਰਿਫਤਾਰੀ ਦੌਰਾਨ ਨੇਹਾ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਡਾਕਟਰਾਂ ਨੇ ਉਸ ਦੇ ਸਿਹਤ ਠੀਕ ਹੋਣ ਦੀ ਪੁਸ਼ਟੀ ਕਰ ਦਿੱਤੀ ਜਿਸ 'ਤੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਅਦਾਲਤ ਪੇਸ਼ ਕਰ ਜੇਲ ਭੇਜਿਆ ਜਾ ਰਿਹਾ ਹੈ। ਨੇਹਾ ਦੇ ਵਿਰੁੱਧ ਕਤਲ ਦੀ ਸਾਜਸ਼ ਰਚਣ ਦਾ ਮੁੱਕਦਮਾ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ।

PunjabKesari

ਕਤਲ ਕਰਨ ਵਾਲੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਲਈ ਸਖਤ ਸਜ਼ਾ ਦੀ ਮੰਗ ਕੀਤੀ
ਗਗਨ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਨੇਹਾ ਦੀਆਂ ਚਿੱਠੀਆਂ ਮਿਲਣ ਨਾਲ ਸਾਰਾ ਮਾਮਲਾ ਸਪਸ਼ੱਟ ਹੋ ਗਿਆ। ਇਨ੍ਹਾਂ ਚਿੱਠੀਆਂ 'ਚ ਨੇਹਾ ਨੇ ਆਪਣੇ ਭਰਾ ਨੂੰ ਵੀ ਠਿਕਾਣੇ ਲਗਾਉਣ ਦੀ ਗੱਲ ਕਹੀ ਸੀ। ਡੀ. ਐੱਸ. ਪੀ. ਦਫਤਰ ਦੇ ਬਾਹਰ ਦਿੱਤੇ ਧਰਨੇ 'ਚ ਸ਼ਾਮਲ ਹੋ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਾਤਲ ਗਗਨ ਤੇ ਅਜੈ ਦੇ ਮਾਂ-ਬਾਪ ਤੇ ਪਰਿਵਾਰ ਦੇ ਲੋਕਾਂ ਨੇ ਏਕਤਾ ਤੇ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰਦੇ  ਹੋਏ ਆਪਣੇ ਬੱਚਿਆਂ ਨੂੰ ਸਖਤ ਸਜ਼ਾ ਦੀ ਮੰਗ ਕੀਤੀ। ਗਗਨ ਦੀ ਮਾਂ ਜਸਬੀਰ ਕੌਰ ਤੇ ਭੈਣ ਅਮਨਦੀਪ ਨੇ ਦੱਸਿਆ ਕਿ ਜਦ ਪੁਲਸ ਉਨ੍ਹਾਂ ਦੇ ਬੱਚਿਆਂ ਨੂੰ ਫੜ ਕੇ ਲੈ ਗਈ ਤਾਂ ਉਨ੍ਹਾਂ ਤੋਂ ਬਾਅਦ ਗਗਨ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ 'ਚ ਨੇਹਾ ਦੇ ਪ੍ਰੇਮ ਪੱਤਰ ਮਿਲੇ, ਜੋ ਹੱਤਿਆ ਦੀ ਗੁੱਥੀ ਸੁਲਝਾਉਣ 'ਚ ਮਦਦਗਾਰ ਸਾਬਿਤ ਹੋਏ ਤੇ ਉਨ੍ਹਾਂ ਪੱਤਰਾਂ ਤੋਂ ਪਤਾ ਲੱਗਾ ਕਿ ਨੇਹਾ, ਗਗਨ ਤੇ ਅਜੈ ਨੂੰ ਆਪਣੇ ਪ੍ਰੇਮ ਜਾਲ 'ਚ ਫਸ ਕੇ ਸਿਰਫ ਹਨੀ ਦਾ ਕਤਲ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ, ਸਗੋਂ ਆਪਣੇ ਭਰਾ ਨੂੰ ਵੀ ਠਿਕਾਣੇ  ਲਗਵਾਉਣਾ ਚਾਹੁੰਦੀ ਸੀ।
ਅਗਰ ਉਨ੍ਹਾਂ ਦੋਨਾਂ ਬੱਚਿਆਂ ਨੂੰ ਪੁਲਸ ਨਾ ਕਾਬੂ ਕਰ ਪਾਉਂਦੀ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਠਿਕਾਨੇ ਲਗਾ ਦੇਣਾ ਸੀ, ਜਿਸ ਤਰ੍ਹਾਂ ਉਨ੍ਹਾਂ ਨੇ ਹਨੀ ਦਾ ਕਤਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ 'ਚ ਸਿਰਫ ਉਨ੍ਹਾਂ ਦੇ ਬੱਚੇ ਹੀ ਦੋਸ਼ੀ ਨਹੀਂ ਹਨ। ਸਭ ਤੋਂ ਵੱਡੀ ਦੋਸ਼ੀ ਨੇਹਾ ਹੈ, ਜਿਸ ਦੇ ਕਹਿਣ 'ਤੇ ਬੱਚਿਆਂ ਨੇ ਇਸ ਘਿਨੌਣੇ ਜ਼ੁਰਮ ਨੂੰ ਅੰਜਾਮ ਦਿੱਤਾ। ਅੱਜ ਜੇਕਰ ਨੇਹਾ ਦਾ ਪੁਲਸ ਬਚਾਅ ਕਰਦੀ ਹੈ ਤਾਂ ਇਸ ਤੋਂ ਵੱਡੀ ਗਲਤ ਗੱਲ ਹੋਰ ਕੋਈ ਨਹੀਂ ਹੋ ਸਕਦੀ, ਕਿਉਂਕਿ ਉਨ੍ਹਾਂ ਨੇ ਖੁਦ ਸਾਰੇ ਸਬੂਤ ਪੁਲਸ ਨੂੰ ਦਿੰਦੇ ਹੋਏ ਆਪਣੇ ਹੀ ਬੱਚਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਸੀ।

PunjabKesari
ਪਿੰਡ ਦੇ ਸਰਪੰਚ ਨੇ ਡੀ. ਐੱਸ. ਪੀ. ਨੂੰ ਹਾਈ ਕੋਰਟ ਦੇ ਰੂਲ ਦੀ ਕਾਪੀ ਦਿੱਤੀ
ਪਿੰਡ ਮੁੱਠਢਾ ਦੇ ਸਰਪੰਚ ਕਾਂਤੀ ਮੋਹਨ ਨੇ ਡੀ. ਐੱਸ. ਪੀ. ਚੀਮਾ ਨੂੰ ਬਕਾਇਦਾ ਹਾਈ ਕੋਰਟ ਦੇ ਰੂਲ ਦੀ ਕਾਪੀ ਲਿਆ ਕੇ ਵੀ ਦਿਖਾਈ, ਜਿਸ ਦੇ ਅਧੀਨ ਨਾਬਾਲਿਗ ਨੇਹਾ ਦੀ 120 ਬੀ 'ਚ ਗ੍ਰਿਫਤਾਰੀ ਹੋਣੀ ਚਾਹੀਦੀ। ਕੜਕਦੀ ਧੁੱਪ  'ਚ ਡੀ. ਐੱਸ. ਪੀ. ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ 2 ਪ੍ਰਦਰਸ਼ਨਕਾਰੀ ਗਰਮੀ ਤੋਂ ਬੇਹੋਸ਼  ਵੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪੁਲਸ ਤੁਰੰਤ ਹਸਪਤਾਲ ਚੁੱਕ ਕੇ ਲੈ ਗਈ। ਲੋਕਾਂ ਦੇ ਭੜਕਦੇ ਰੋਸ ਨੂੰ ਸ਼ਾਂਤ ਕਰਨ ਲਈ ਪੁਲਸ ਨੇ ਤੁਰੰਤ ਸਿਵਲ ਹਸਪਤਾਲ ਪਹੁੰਚ ਨੇਹਾ ਦੀ ਗ੍ਰਿਫਤਾਰੀ ਕਰ ਉਸ ਨੂੰ ਹੁਸ਼ਿਆਰਪੁਰ ਜੇਲ ਭੇਜ ਦਿੱਤਾ, ਜਿਸ ਤੋਂ ਬਾਅਦ ਜਾ ਕੇ ਪ੍ਰਦਰਸ਼ਨਕਾਰੀ 3 ਘੰਟੇ ਬਾਅਦ ਧਰਨਾ ਖਤਮ ਕਰਨ ਲਈ ਰਾਜੀ ਹੋਇਆ। ਇਸ ਧਰਨੇ 'ਚ ਮੋਹਨ ਲਾਲ ਪੰਚ. ਮੋਹਿੰਦਰ ਸਿੰਘ ਪੰਚ, ਅਮਰਜੀਤ ਸਿੰਘ ਸਾਬਕਾ ਪੰਚ, ਵਿਦਿਆ ਰਾਣੀ, ਰਾਜਕੁਮਾਰੀ ਸ਼ਾਹਪੁਰੀ ਵੀ ਮੌਜੂਦ ਸਨ।  


Related News