ਜਾਅਲੀ ਕਾਗਜ਼ਾਤ ਬਣਾ ਕੇ 45 ਲੱਖ ਦਾ ਕਰਜ਼ਾ ਮੰਗਣ ਵਾਲੇ ਗ੍ਰਿਫਤਾਰ

Sunday, Mar 04, 2018 - 06:36 AM (IST)

ਜਾਅਲੀ ਕਾਗਜ਼ਾਤ ਬਣਾ ਕੇ 45 ਲੱਖ ਦਾ ਕਰਜ਼ਾ ਮੰਗਣ ਵਾਲੇ ਗ੍ਰਿਫਤਾਰ

ਅੰਮ੍ਰਿਤਸਰ,  (ਸੰਜੀਵ)-   ਜਾਅਲੀ ਕਾਗਜ਼ਾਤ ਬਣਾ ਕੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਮੰਗਣ ਵਾਲੇ ਅਮਨਦੀਪ ਸਿੰਘ ਨਿਵਾਸੀ ਭੱਖਾ ਹਰੀ ਸਿੰਘ, ਬਲਜੀਤ ਕੌਰ ਨਿਵਾਸੀ ਨੱਥੂਚੱਕ ਤਰਨਤਾਰਨ ਤੇ ਨਰਿੰਦਰਜੀਤ ਸਿੰਘ ਨਿਵਾਸੀ ਮੱਤੇਨੰਗਲ ਨੂੰ ਥਾਣਾ ਝੰਡੇਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਐੱਸ. ਆਈ. ਹਰਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਅਮਨਦੀਪ ਸਿੰਘ ਨੇ ਆਪਣਾ ਨਾਂ ਬਦਲ ਅਮਰੀਕਾ ਦੇ ਰਹਿਣ ਵਾਲੇ ਸੁਖਸਿਮਰਤਪਾਲ ਸਿੰਘ ਦੇ ਨਾਂ 'ਤੇ ਕਾਗਜ਼ਾਤ ਤਿਆਰ ਕਰਵਾਏ ਅਤੇ ਉਸ ਦੀ 25 ਏਕੜ ਜ਼ਮੀਨ ਨੂੰ ਬਲਜੀਤ ਕੌਰ ਤੇ ਵਸੀਕਾ ਨਵੀਸ ਨਰਿੰਦਰਜੀਤ ਸਿੰਘ ਨਾਲ ਮਿਲ ਕੇ ਬੈਂਕ ਕੋਲ ਗਿਰਵੀ ਰੱਖ ਕੇ 45 ਲੱਖ ਰੁਪਏ ਦੀ ਲਿਮਟ ਬਣਵਾਉਣ ਜਾ ਰਹੇ ਸਨ, ਜਿਸ 'ਤੇ ਛਾਪੇ ਮਾਰ ਕੇ ਤਿੰਨਾਂ ਦੋਸ਼ੀਆਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News