ਧਾਰਮਕ ਸਥਾਨ ਦੀਅਾਂ ਗੋਲਕਾਂ ਤੋਡ਼ਨ ਵਾਲਾ ਕਾਬੂ

Sunday, Jun 17, 2018 - 02:20 AM (IST)

ਧਾਰਮਕ ਸਥਾਨ ਦੀਅਾਂ ਗੋਲਕਾਂ ਤੋਡ਼ਨ ਵਾਲਾ ਕਾਬੂ

ਨਵਾਂਸ਼ਹਿਰ, (ਮਨੋਰੰਜਨ)- ਥਾਣਾ ਮੁਕੰਦਪੁਰ ਪੁਲਸ  ਨੇ ਤਿੰਨ ਧਾਰਮਕ ਸਥਾਨਾਂ ਦੀ ਗੋਲਕ ਤੋਡ਼ਨ ਵਾਲੇ ਨੂੰ 24 ਘੰਟੇ ਦੇ ਅੰਦਰ ਹੀ ਸਾਮਾਨ ਸਮੇਤ ਕਾਬੂ ਕੀਤਾ। ਪੁਲਸ ਨੇ ਮੁਲਜ਼ਮ  ਕੋਲੋਂ ਚੋਰੀ ਦਾ ਇਕ ਮੋਟਰਸਾਈਕਲ, ਇਕ ਐੱਲ.ਈ.ਡੀ., ਚਾਰ ਮੋਬਾਇਲ ਤੇ ਧਾਰਮਕ ਸਥਾਨਾਂ  ਤੋਂ ਚੋਰੀ ਕੀਤੇ 910 ਰੁਪਏ ਵੀ ਬਰਾਮਦ ਕੀਤੇ  ਹਨ। ਪੁਲਸ ਨੇ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜਿਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਤੇ ਜੇਲ ਭੇਜ ਦਿੱਤਾ। 
  ਐੱਸ.ਐੱਚ.ਓ. ਮੁਕੰਦਪੁਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਪਿਛਲੇ ਸੋਮਵਾਰ-ਮੰਗਲਵਾਰ ਦੀ  ਦਰਮਿਆਨੀ ਰਾਤ ਨੂੰ ਇਲਾਕੇ  ਦੇ ਤਿੰਨ ਧਾਰਮਕ ਸਥਾਨਾਂ ਦੀ ਗੋਲਕ ਤੋਡ਼ ਕੇ ਉਥੋਂ ਨਕਦੀ ਚੋਰੀ ਕਰ ਲਈ ਗਈ ਸੀ। ਇਸ ’ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ, ਜਿਸ ਦੌਰਾਨ ਉਕਤ ਨੇ ਕਾਬੂ ਕਰ ਕੇ ਉਕਤ  ਸਾਮਾਨ  ਤੋਂ  ਇਲਾਵਾ  ਵਾਰਦਾਤ ’ਚ ਵਰਤੇ  ਜਾਣ ਵਾਲੇ ਅੌਜ਼ਾਰ ਵੀ ਬਰਾਮਦ ਕੀਤੇ। ਮੁਲਜ਼ਮ ’ਤੇ ਪਹਿਲਾਂ   ਵੀ ਮਾਮਲੇ ਦਰਜ ਹਨ। 


Related News