ਨਾਜਾਇਜ਼ ਸ਼ਰਾਬ ਸਣੇ 4 ਕਾਬੂ

Friday, Jul 14, 2017 - 12:47 AM (IST)

ਨਾਜਾਇਜ਼ ਸ਼ਰਾਬ ਸਣੇ 4 ਕਾਬੂ

ਬੰਗਾ/ਮੁਕੰਦਪੁਰ, (ਚਮਨ ਲਾਲ/ਰਾਕੇਸ਼ ਅਰੋੜਾ/ਸੰਜੀਵ)- ਪੁਲਸ ਪਾਰਟੀ ਨੇ ਸ਼ਹਿਨਸ਼ਾਹ ਗੇਟ ਮੁਕੰਦਪੁਰ 'ਤੇ ਨਾਕਾ ਲਾਇਆ ਹੋਇਆ ਸੀ। ਇਕ ਨੌਜਵਾਨ ਪਿੰਡ ਹਕੀਮਪੁਰ ਤੋਂ ਆਉਂਦਾ ਦਿਖਾਈ ਦਿੱਤਾ, ਜਿਸ ਦੇ ਹੱਥ 'ਚ ਇਕ ਪਲਾਸਟਿਕ ਦਾ ਬੋਰਾ ਫੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪੁਲਸ ਪਾਰਟੀ ਨੂੰ ਚੈਕਿੰਗ ਕਰਦਾ ਦੇਖ ਕੇ ਘਬਰਾ ਗਿਆ ਤੇ ਪਿੱਛੇ ਨੂੰ ਮੁੜ ਗਿਆ, ਜਿਸ ਨੂੰ ਉਨ੍ਹਾਂ ਨੇ ਕਾਬੂ ਕੀਤਾ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਮਹਿੰਦਰਪਾਲ ਉਰਫ ਮਿੰਦੀ ਪੁੱਤਰ ਪਾਖਰ ਰਾਮ ਵਾਸੀ ਪਿੰਡ ਝਿੰਗੜਾ ਦੱਸਿਆ। ਜਦੋਂ ਪੁਲਸ ਪਾਰਟੀ ਨੇ ਬੋਰੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਮਿਲੀ, ਜਿਸ ਦਾ ਉਕਤ ਵਿਅਕਤੀ ਕੋਈ ਪਰਮਿਟ ਜਾਂ ਲਾਇਸੈਂਸ ਨਹੀਂ ਦਿਖਾ ਪਾਇਆ। ਉਕਤ ਨੌਜਵਾਨ ਨੂੰ ਕਾਰਵਾਈ ਲਈ ਥਾਣਾ ਮੁਕੰਦਪੁਰ ਲਿਆਂਦਾ ਗਿਆ, ਜਿਥੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਬਲਾਚੌਰ (ਪੋਜੇਵਾਲ), 13 ਜੁਲਾਈ (ਕਟਾਰੀਆ, ਕਿਰਨ)- ਪੁਲਸ ਨੇ ਇਕ ਵਿਅਕਤੀ ਨੂੰ 25 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪੋਜੇਵਾਲ ਤੋਂ ਨਵੋਦਿਆ ਸਕੂਲ ਵੱਲ ਗਸ਼ਤ ਕਰ ਰਹੀ ਸੀ ਕਿ ਕਿਸੇ ਦੀ ਗੁਪਤ ਸੂਚਨਾ ਮਿਲਣ 'ਤੇ ਸਿੰਘਪੁਰ ਟੀ-ਪੁਆਇੰਟ 'ਤੇ ਜਦੋਂ ਇਕ ਸਕਾਰਪੀਓ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 25 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਸਕਾਰਪੀਓ ਤੇ ਸ਼ਰਾਬ ਕਬਜ਼ੇ 'ਚ ਲੈ ਕੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਰਾਮ ਲਾਲ ਕੌਮ ਗੁੱਜਰ ਵਾਸੀ ਮਾਹੀਪੁਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। 
ਇਸੇ ਤਰ੍ਹਾਂ ਥਾਣਾ ਪੋਜੇਵਾਲ ਦੀ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 28 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਗਿਆ। ਪੁਲਸ ਪਾਰਟੀ ਨੇ ਟੋਰੋਵਾਲ ਟੈਂਕੀ ਨੇੜੇ ਨਾਕਾ ਲਾ ਕੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 28 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਕਾਰ ਕਬਜ਼ੇ 'ਚ ਲੈ ਕੇ ਗੁਰਦੇਵ ਪੁੱਤਰ ਰਾਮ ਸ਼ਰਨ ਵਾਸੀ ਨਾਨੋਵਾਲ (ਭੱਦੀ) ਤੇ ਅਮਿਤ ਪੁੱਤਰ ਮੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
 


Related News