ਫਰਜ਼ੀ ਨਿਯੁਕਤੀ ਪੱਤਰ ਲੈ ਕੇ ਰੇਲਵੇ ਸਟੇਸ਼ਨ ''ਚ ਨਿਯੁਕਤੀ ਲਈ ਆਇਆ ਲੜਕਾ ਕਾਬੂ

Saturday, Jul 22, 2017 - 07:46 AM (IST)

ਫਰਜ਼ੀ ਨਿਯੁਕਤੀ ਪੱਤਰ ਲੈ ਕੇ ਰੇਲਵੇ ਸਟੇਸ਼ਨ ''ਚ ਨਿਯੁਕਤੀ ਲਈ ਆਇਆ ਲੜਕਾ ਕਾਬੂ

ਚੰਡੀਗੜ੍ਹ  (ਲਲਨ) - ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਕਮਰਸ਼ੀਅਲ ਕਲਰਕ ਦੇ ਅਹੁਦੇ 'ਤੇ ਨਿਯੁਕਤ ਹੋਣ ਲਈ ਦਿੱਲੀ ਤੋਂ ਆਏ ਲੜਕੇ ਨੂੰ ਸਟੇਸ਼ਨ ਇੰਚਾਰਜ ਦੀ ਚੌਕਸੀ ਕਾਰਨ ਕਾਬੂ ਕਰ ਲਿਆ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਇਸ ਅਹੁਦੇ 'ਤੇ ਨਿਯੁਕਤ ਹੋਣ ਲਈ ਆਏ ਲੜਕੇ ਕੋਲ ਨਿਯੁਕਤੀ ਪੱਤਰ, ਮੈਡੀਕਲ ਸਰਟੀਫਿਕੇਟ ਸਮੇਤ ਹੋਰ ਸਾਰੇ ਜ਼ਰੂਰੀ ਦਸਤਾਵੇਜ਼ ਸਨ। ਲੜਕਾ ਵਾਰ-ਵਾਰ ਜਾਂਚ ਏਜੰਸੀ ਨੂੰ ਇਹ ਕਹਿ ਰਿਹਾ ਸੀ ਕਿ ਫੇਸਬੁੱਕ 'ਤੇ ਦਿੱਲੀ ਦੇ ਹੀ ਰਹਿਣ ਵਾਲੇ ਇਕ ਵਿਅਕਤੀ
ਨਾਲ ਉਸਦੀ ਦੋਸਤੀ ਹੋਈ ਸੀ ਤੇਉਸਨੇ ਹੀ ਉਸ ਨੂੰ ਦਿੱਲੀ 'ਚ ਇਹ ਸਾਰੇ ਦਸਤਾਵੇਜ਼ ਦੇ ਕੇ ਇਥੇ ਜੁਆਇਨ ਕਰਨ ਲਈ ਭੇਜਿਆ ਹੈ।
ਜੀ. ਆਰ. ਪੀ. ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਦਸਤਾਵੇਜ਼ਾਂ ਨੂੰ ਗੰਭੀਰਤਾ ਨਾਲ ਜਾਂਚ ਲਈ ਅੰਬਾਲਾ ਮੰਡਲ ਭੇਜਿਆ ਗਿਆ ਹੈ, ਜਿਥੋਂ ਰਿਪੋਰਟ ਆਉਣ ਤੋਂ ਬਾਅਦ ਜੀ. ਆਰ. ਪੀ. ਅਗਲੀ ਸੁਣਵਾਈ ਕਰੇਗੀ। ਉਥੇ ਹੀ ਆਰ. ਪੀ. ਐੱਫ. ਦੇ ਥਾਣਾ ਇੰਚਾਰਜ ਰਮੇਸ਼ ਕੁਮਾਰ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਲੜਕੇ ਵਲੋਂ ਦਿਖਾਏ ਗਏ ਮੈਡੀਕਲ ਸਰਟੀਫਿਕੇਟ ਵੀ ਫਰਜ਼ੀ ਹਨ। ਉਸਨੇ ਜਿਹੜੇ ਹਸਪਤਾਲ ਦਾ ਮੈਡੀਕਲ ਸਰਟੀਫਿਕੇਟ ਲਾਇਆ ਹੈ, ਉਥੇ ਮੈਡੀਕਲ ਹੀ ਨਹੀਂ ਕੀਤਾ ਜਾਂਦਾ।
ਇਸ ਕਾਰਨ ਹੋਇਆ ਸ਼ੱਕ
ਸ਼ੁੱਕਰਵਾਰ ਲਗਭਗ 10 ਵਜੇ ਦਿੱਲੀ ਤੋਂ ਰਾਹੁਲ ਉੱਪਲ ਨਾਂ ਦਾ ਲੜਕਾ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਕਮਰਸ਼ੀਅਲ ਕਲਰਕ ਦੀ ਪੋਸਟ 'ਤੇ ਜੁਆਇਨ ਕਰਨ ਲਈ ਸਟੇਸ਼ਨ ਇੰਚਾਰਜ ਟੀ. ਪੀ. ਸਿੰਘ ਕੋਲ ਪਹੁੰਚਿਆ। ਜਦੋਂ ਸਟੇਸ਼ਨ ਇੰਚਾਰਜ ਨੇ ਰਾਹੁਲ ਨਾਲ ਗੱਲਬਾਤ ਕੀਤੀ ਤਾਂ ਦਿੱਲੀ ਰੇਲਵੇ ਬੋਰਡ ਤੋਂ ਸਿੱਧੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਨਿਯੁਕਤ ਹੋਣ ਲਈ ਲੜਕੇ ਨੂੰ ਭੇਜਣ ਦੀ ਗੱਲ ਉਸਨੂੰ ਹਜ਼ਮ ਨਹੀਂ ਹੋਈ। ਉਸਨੇ ਰਾਹੁਲ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ਤੋਂ ਬਾਅਦ ਉਸ ਨੇ ਰੇਲਵੇ ਸਟੇਸ਼ਨ 'ਤੇ ਤਾਇਨਾਤ ਆਰ. ਪੀ. ਐੱਫ. ਨੂੰ ਜਾਣਕਾਰੀ ਦਿੱਤੀ।
arbitrary-arrest.jpg


Related News