12 ਕਿਲੋ ਭੁੱਕੀ ਸਮੇਤ 4 ਦਬੋਚੇ

Sunday, Aug 26, 2018 - 06:10 AM (IST)

12 ਕਿਲੋ ਭੁੱਕੀ ਸਮੇਤ 4 ਦਬੋਚੇ

ਅਮਰਗਡ਼੍ਹ, (ਜੋਸ਼ੀ, ਡਿੰਪਲ)-ਅਮਰਗਡ਼੍ਹ ਪੁਲਸ ਵਲੋਂ ਭੁੱਕੀ ਫਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੇਰ ਨਾਲ ਮਿਲੀ ਖਬਰ ਬਾਰੇ ਐੱਸ. ਐੱਚ. ਓ. ਗੁਰਭਜਨ ਸਿੰਘ ਨੇ  ਦੱਸਿਆ ਕਿ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਰਟੋਲਾ ਤੋਂ ਗੁਰਦੀਪ ਸਿੰਘ ਵਾਸੀ ਰਟੋਲਾ ਨੂੰ 2 ਕਿਲੋ 500 ਗ੍ਰਾਮ ਭੁੱਕੀ ਸਣੇ ਕਾਬੂ ਕੀਤਾ। ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਬਲਵੀਰ ਸਿੰਘ ਵਾਸੀ ਬਾਗਡ਼ੀਆਂ ਨੂੰ 4 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਥਾਣੇਦਾਰ ਸੁਰਜਨ ਸਿੰਘ ਨੇ ਪਿੰਡ ਮੌਡ਼ਾਂ ਵਲੋਂ ਪਿੰਡ ਮਹਿਲਾ ਵਲੋਂ ਆਉਂਦੇ ਬੂਟਾ ਖਾਨ ਅਤੇ ਸਰਾਜਦੀਨ ਵਾਸੀ ਸ਼ੇਰਵਾਨੀ ਕੋਟ ਨੂੰ 5 ਕਿਲੋ ਭੁੱਕੀ ਸਮੇਤ ਫਡ਼ਿਆ ਹੈ।


Related News