ਫਰਜ਼ੀ ਮਨੀ ਐਕਸਚੇਂਜਰ 2.5 ਲੱਖ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਸਣੇ ਕਾਬੂ

Saturday, Aug 25, 2018 - 05:45 AM (IST)

ਫਰਜ਼ੀ ਮਨੀ ਐਕਸਚੇਂਜਰ 2.5 ਲੱਖ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਸਣੇ ਕਾਬੂ

ਖੰਨਾ, (ਸੁਖਵਿੰਦਰ ਕੌਰ)-ਪੁਲਸ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ (ਆਈ. ਪੀ. ਐੱਸ.) ਦੀਆਂ ਹਦਾਇਤਾਂ ’ਤੇ ਖੰਨਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਦਿਆਂ ਵੱਖ-ਵੱਖ ਟਰੈਵਲ ਏਜੰਟਾਂ, ਫਰਜ਼ੀ ਮਨੀ ਐਕਸਚੇਂਜਰਾਂ ਦੀ ਵੱਡੇ ਪੱਧਰ ’ਤੇ ਜਾਂਚ-ਪਡ਼ਤਾਲ ਕੀਤੀ ਜਾ ਰਹੀ ਹੈ। ਇਸੇ ਕਡ਼ੀ ਤਹਿਤ ਖੰਨਾ ਦੇ ਇਕ ਫਰਜ਼ੀ ਮਨੀ ਐਕਸਚੇਂਜਰ ਨੂੰ  2.5 ਲੱਖ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ  ਗਿਅਾ ਹੈ। ਅੱਜ ਇੱਥੇ ਥਾਣਾ ਸਿਟੀ 02 ਵਿਖੇ ਗੱਲਬਾਤ ਕਰਦਿਆਂ ਡੀ. ਐੱਸ. ਪੀ. ਦੀਪਕ ਰਾਏ ਨੇ ਦੱਸਿਆ ਕਿ ਡੀ. ਐੱਸ. ਪੀ. ਖੰਨਾ ਦੀਪਕ ਰਾਏ ਅਤੇ ਸਪੈਸ਼ਲ ਬ੍ਰਾਂਚ ਦੇ ਅਧਿਕਾਰੀਆਂ ਜਰਨੈਲ ਸਿੰਘ, ਕਰਮਜੀਤ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਅੱਜ ਫਰਜ਼ੀ ਮਨੀ ਐਕਸਚੇਂਜਰ ਰਾਜੇਸ਼ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਨੇਡ਼ੇ ਗੁਰੂ ਅਮਰਦਾਸ ਮਾਰਕੀਟ ਖੰਨਾ, ਜੋ ਕਿ ਗੁਰੂ ਅਮਰਦਾਸ ਮਾਰਕੀਟ ਖੰਨਾ ਵਿਖੇ ਹੀ ਰੀਆ ਫੋਰੈਕਸ ਨਾਮੀ ਮਨੀ ਐਕਸਚੇਂਜਰ ਫਰਜ਼ੀ ਏਜੰਸੀ ਚਲਾ ਰਿਹਾ ਸੀ। ਪੁਲਸ ਪਾਰਟੀ ਵੱਲੋਂ ਕਥਿਤ ਮੁਲਜ਼ਮ ਕੋਲੋਂ ਵਿਦੇਸ਼ੀ ਕਰੰਸੀ (144 ਡਾਲਰ ਅਮਰੀਕਨ, 230 ਡਾਲਰ ਆਸਟ੍ਰੇਲੀਆ, 60 ਪੌਂਡ ਇੰਗਲੈਂਡ, 20 ਡਾਲਰ ਕੈਨੇਡਾ ਅਤੇ 650 ਯੂਰੋ ਮਲੀਤੀ 80,700/-ਰੁਪਏ) ਅਤੇ ਭਾਰਤੀ ਕਰੰਸੀ (1. 58.500/-ਰੁਪਏ) ਕੁੱਲ 2,39, 200/ ਰੁਪਏ ਮੌਕੇ ’ਤੋਂ ਹੀ ਬਰਾਮਦ ਕੀਤੇ ਗਏ।  ਡੀ. ਐੱਸ. ਪੀ. ਦੀਪਕ ਰਾਏ ਨੇ ਦੱਸਿਆ ਕਿ ਉਕਤ ਮੁਲਜ਼ਮ ਆਪਣੀ ਫਰਜ਼ੀ ਮਨੀ ਐਕਸਚੇਂਜਰ ਏਜੰਸੀ ਅਤੇ ਉਕਤ ਕਰੰਸੀ ਸਬੰਧੀ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਨਹੀ ਕਰ ਸਕਿਆ, ਜਿਸ ਖਿਲਾਫ ਥਾਣਾ ਸਿਟੀ 02 ’ਚ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 1967 ਦੇ ਸੈਸ਼ਨ 13 ਅਤੇ ਭਾਰਤੀ ਦੰਡਾਵਲੀ ਦੀ ਧਾਰਾ 420 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਫਰਜ਼ੀ ਮਨੀ ਐਕਸਚੇਂਜਰਾਂ ਵਾਲਿਆਂ ਖਿ੍ਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਫਰਜ਼ੀ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗੀਅਾਂ ਮਾਰਨ ਵਾਲੇ ਲੋਕਾਂ ਬਾਰੇ ਤੁਰੰਤ ਪੁਲਸ ਨੂੰ ਜਾਣਕਾਰੀ ਦੇਣ। ਇਸ ਮੌਕੇ ਥਾਣਾ ਸਿਟੀ 02 ਦੇ ਐੱਸ. ਐੱਸ. ਓ.  ਥਾਣੇਦਾਰ ਰਜਨੀਸ਼ ਸੂੁਦ, ਥਾਣੇਦਾਰ ਸਚਿਨ, ਸਹਾਇਕ ਥਾਣੇਦਾਰ ਜਗਦੀਪ ਸਿੰਘ, ਸਪੈਸ਼ਲ ਬ੍ਰਾਂਚ ਦੇ ਜਰਨੈਲ ਸਿੰਘ ਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ। 


Related News