ਦਲਿਤ ਨੇਤਾ ਦੇ ਨਾਂ ’ਤੇ ਜ਼ਬਰਦਸਤੀ ਵਸੂਲੀ ਕਰਨ ਵਾਲੇ ਗ੍ਰਿਫਤਾਰ

Sunday, Aug 05, 2018 - 02:48 AM (IST)

ਦਲਿਤ ਨੇਤਾ ਦੇ ਨਾਂ ’ਤੇ ਜ਼ਬਰਦਸਤੀ ਵਸੂਲੀ ਕਰਨ ਵਾਲੇ ਗ੍ਰਿਫਤਾਰ

ਲੁਧਿਆਣਾ(ਮਹੇਸ਼)- ਦਲਿਤ ਨੇਤਾ ਅਸ਼ਵਨੀ ਸਹੋਤਾ ਦੇ ਨਾਂ ’ਤੇ ਕਾਰੋਬਾਰੀਆਂ ਤੋਂ ਜ਼ਬਰਦਸਤੀ ਧਨ ਦੀ ਵਸੂਲੀ ਕਰਨ ਦੇ ਮਾਮਲੇ ’ਚ ਗੈਂਗ ਦੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ’ਚ ਥਾਣਾ ਡਵੀਜ਼ਨ ਨੰਬਰ 4 ’ਚ ਕੇਸ ਦਰਜ ਕੀਤਾ ਗਿਆ ਸੀ,  ਜਦੋਂ ਅਸ਼ਵਨੀ ਨੇ ਪੁਲਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਥਾਣਾ ਇੰਚਾਰਜ ਸਬ-ਇੰਸ. ਸੁਰਿੰਦਰ ਚੋਪਡ਼ਾ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ’ਚ ਮਨੋਹਰ ਨਗਰ ਦਾ ਅਮਨਪ੍ਰੀਤ ਵਿੱਕੀ, ਸੰਤਪੁਰਾ ਦਾ ਸੰਨੀ ਬਾਵਾ, ਪਵਨ ਕੁਮਾਰ, ਰਾਹੁਲ ਤੇ ਵਿਸ਼ਾਲ ਹਨ ਜਿਨ੍ਹਾਂ ਕੋਲੋਂ ਭਗਵਾਨ ਵਾਲਮੀਕਿ ਜੀ ਦਾ ਇਕ ਕਾਰਡ ਵੀ ਬਰਾਮਦ ਕੀਤਾ ਹੈ। ਜਦ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਚੋਪਡ਼ਾ ਨੇ ਦੱਸਿਆ ਕਿ ਦੋਸ਼ੀ  ਦਲਿਤ ਨੇਤਾ ਅਸ਼ਵਨੀ ਸਹੋਤਾ  ਦੇ ਨਾਂ ’ਤੇ ਸਰਾਫਾ ਤੇ ਕਰੀਮਪੁਰਾ ਬਾਜ਼ਾਰ ਦੇ ਕਾਰੋਬਾਰੀਆਂ ਤੋਂ ਨਾਜਾਇਜ਼ ਧਨ ਦੀ ਉਗਰਾਹੀ ਕਰਦੇ ਸਨ ਅਤੇ ਜੇਕਰ ਕਾਰੋਬਾਰੀ ਧਨ ਦੇਣ ਤੋਂ ਮਨ੍ਹਾ ਕਰਦੇ ਸਨ ਤਾਂ ਇਹ ਉਨ੍ਹਾਂ ਨੂੰ ਡਰਾਉਂਦੇ ਸਨ। ਪੁੱਛਗਿੱਛ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਸਭ ’ਚ ਇਨ੍ਹਾਂ ਦਾ ਇਕ ਹੋਰ ਸਾਥੀ ਵਿੱਕੀ ਸਹੋਤਾ, ਸ਼ੰਟੀ ਬਾਵਾ, ਗੌਰਵ ਕੁਮਾਰ ਤੇ ਹੋਰ ਕੁਝ ਲੋਕ ਵੀ ਸਾਥ ਦਿੰਦੇ ਸਨ।
 


Related News