ਦਾਜ ਖਾਤਰ ਪਤਨੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲਾ ਪਤੀ ਅਡ਼ਿੱਕੇ

Sunday, Jul 29, 2018 - 12:47 AM (IST)

ਦਾਜ ਖਾਤਰ ਪਤਨੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਵਾਲਾ ਪਤੀ ਅਡ਼ਿੱਕੇ

ਅਬੋਹਰ(ਸੁਨੀਲ)–ਥਾਣਾ ਸਦਰ ਪੁਲਸ ਨੇ ਦਾਜ  ਖਾਤਰ ਪਤਨੀ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਪਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ  ਅਨੁਸਾਰ ਸਦਰ ਥਾਣਾ ਦੀ ਪੁਲਸ ਨੇ ਵਿਆਹੁਤਾ ਦੇ ਪਿਤਾ ਬਸੰਤ ਸਿੰਘ ਪੁੱਤਰ ਬਲਦੇਵ ਸਿੰਘ  ਵਾਸੀ ਦਲ ਸਿੰਘਵਾਲਾ ਦੇ ਬਿਆਨਾਂ   ਦੇ   ਆਧਾਰ  ’ਤੇ  ਉਸ ਦੀ ਧੀ ਰਜਨਪ੍ਰੀਤ ਕੌਰ ਨੂੰ ਦਾਜ ਲਈ ਪ੍ਰੇਸ਼ਾਨ ਕਰਨ ’ਤੇ ਉਸ ਵੱਲੋਂ ਆਤਮ-ਹੱਤਿਆ ਕੀਤੇ ਜਾਣ ਦੇ  ਦੋਸ਼ ਹੇਠ ਗੁਰਲਾਲ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਉਸ ਦੀ ਸੱਸ ਗੁਰਮੀਤ ਕੌਰ ਪਤਨੀ ਮਲਕੀਤ ਸਿੰਘ, ਸਤਵੀਰ ਕੌਰ ਪਤਨੀ ਪੰਮਾ ਸਿੰਘ, ਨਿੱਕੋ ਕੌਰ ਪਤਨੀ ਲਖਬੀਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਸਹਾਇਕ ਸਬ ਇੰਸਪੈਕਟਰ ਗੁਰਚਰਨ ਸਿੰਘ ਕਰ ਰਹੇ ਸਨ। ਵਿਆਹੁਤਾ ਦੇ ਪਿਤਾ ਦਾ  ਦੋਸ਼  ਹੈ ਕਿ ਰਜਨਪ੍ਰੀਤ ਕੌਰ ਦਾ ਵਿਆਹ ਡੇਢ ਸਾਲ ਪਹਿਲਾਂ ਗੁਰਲਾਲ ਸਿੰਘ ਵਾਸੀ ਮਲੂਕਪੁਰਾ   ਨਾਲ ਹੋਇਆ ਸੀ। ਉਹ ਵਿਆਹ ਤੋਂ ਬਾਅਦ ਉਸ ਦੀ ਧੀ ਨੂੰ ਅਕਸਰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਵਿਆਹੁਤਾ ਨੇ ਤੰਗ ਆ ਕੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਇਸ ਮਾਮਲੇ ’ਚ ਚਾਰਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। 3  ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। 
 


Related News