ਵਿਆਹੁਤਾ ਦੀ ਹੱਤਿਆ ਦੇ ਦੋਸ਼ ’ਚ ਪਤੀ ਸਣੇ 4 ਕਾਬੂ
Saturday, Jul 28, 2018 - 01:28 AM (IST)
ਤਪਾ ਮੰਡੀ(ਸ਼ਾਮ)-ਪਿੰਡ ਦਰਾਕਾ ਦੀ ਵਿਆਹੁਤਾ ਦਾ 13 ਲੱਖ ਰੁਪਏ ਦੀ ਮੰਗ ਕਾਰਨ ਕਤਲ ਕਰ ਦੇਣ ਦੇ ਦੋਸ਼ ’ਚ ਮ੍ਰਿਤਕਾ ਦੇ ਪਤੀ, ਦਿਓਰ, ਸੱਸ ਅਤੇ ਸਹੁਰੇ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਤਪਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਅਮਨਦੀਪ ਸਿੰਘ ਪੁੱਤਰ ਸੂਬਾ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ ਸਹੁਰੇ ਪਰਿਵਾਰ ਵਾਲਿਅਾਂ ਨੇ 13 ਲੱਖ ਰੁਪਏ ਦੀ ਮੰਗ ਪੂਰੀ ਨਾ ਕਰਨ ’ਤੇ ਉਸ ਦੀ ਭੈਣ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਤੀ ਨਵਦੀਪ ਸਿੰਘ, ਦਿਓਰ ਸੁਖਜੀਤ ਸਿੰਘ, ਸਹੁਰੇ ਜਰਨੈਲ ਸਿੰਘ ਅਤੇ ਸੱਸ ਮਨਜੀਤ ਕੌਰ ਨੇ ਉਸ ਦੀ ਭੈਣ ਦਾ ਇਕ ਸਾਜ਼ਿਸ਼ ਅਧੀਨ ਕਤਲ ਕਰ ਕੇ ਸਸਕਾਰ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰ ਕੇ ਮ੍ਰਿਤਕਾ ਦੇ ਸਸਕਾਰ ਵਾਲੀ ਥਾਂ ਤੋਂ ਫੁੱਲਾਂ ਨੂੰ ਸਣੇ ਰਾਖ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
