ਭਗੌੜਾ ਵਿਅਕਤੀ ਕਾਬੂ
Tuesday, Jun 19, 2018 - 01:03 PM (IST)

ਜਲਾਲਾਬਾਦ (ਨਿਖੰਜ)—ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਬੀਤੇ ਦਿਨੀਂ ਇਕ ਭਗੌੜੇ ਵਿਅਕਤੀ ਨੂੰ ਸਥਾਨਕ ਗਾਂਧੀ ਨਗਰ ਤੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਮੋਰ ਸਿੰਘ ਵਾਲਾ ਉਰਫ ਧਰਮੋਵਾਲਾ ਜੋ ਕਿ ਪਹਿਲਾਂ 23.01.2018 138 ਦੇ ਮਾਮਲੇ 'ਚ ਐੱਸ.ਡੀ.ਏ.ਐੱਮ. ਦੀਪਤੀ ਗੋਇਲ ਦੀ ਅਦਾਲਤ 'ਚ ਭਗੌੜਾ ਚੱਲ ਰਿਹਾ ਸੀ।
ਏ.ਐੱਸ.ਆਈ. ਨੇ ਅੱਗੇ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸਲਾਹ ਦਿੱਤੀ ਕਿ ਜਿਹੜਾ ਬਲਵਿੰਦਰ ਸਿੰਘ ਗਾਂਧੀ ਨਗਰ ਦੇ ਕੋਲ ਪੈਦਲ ਆ ਰਿਹਾ ਸੀ ਅਤੇ ਪੁਲਸ ਨੇ ਛਾਪੇਮਾਰੀ ਕਰਕੇ ਉਕਤ ਜਗ੍ਹਾ ਤੋਂ ਗ੍ਰਿਫਤਾਰ ਕਰ ਲਿਆ। ਉਸ ਨੂੰ ਮਾਣ ਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।