ਟਰਾਂਸਫਾਰਮਰ ''ਚੋਂ ਤੇਲ ਚੋਰੀ ਕਰਨ ਦੇ ਦੋਸ਼ ''ਚ 2 ਗ੍ਰਿਫਤਾਰ, 4 ਫਰਾਰ

04/26/2018 12:19:11 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਆਵਲਾ)—ਥਾਣਾ ਅਮੀਰਖਾਸ ਦੀ ਪੁਲਸ ਨੇ 6 ਵਿਅਕਤੀਆਂ ਖਿਲਾਫ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 370 ਲਿਟਰ ਚੋਰੀ ਦਾ ਤੇਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁੱਦਈ ਰਾਮ ਚੰਦ ਪੁੱਤਰ ਮਾਈਆ ਰਾਮ ਵਾਸੀ ਬੁਰਗਨਦੀਨ ਵਾਲਾ (ਪੀਰ ਮੁਹੰਮਦ) ਨੇ ਦੋਸ਼ ਲਾਇਆ ਕਿ ਉਸ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ 'ਚੋਂ ਵਿੱਕੀ, ਤਰਸੇਮ ਸਿੰਘ, ਸੋਨੀ, ਸੁਦਾਮਾ, ਬੌਬੀ ਅਤੇ ਪ੍ਰੀਤਮ ਸਿੰਘ ਨਾਮੀ ਵਿਅਕਤੀ ਤੇਲ ਚੋਰੀ ਕਰ ਕੇ ਲੈ ਗਏ। ਪੁਲਸ ਇਸ ਮਾਮਲੇ ਵਿਚ ਵਿੱਕੀ ਅਤੇ ਤਰਸੇਮ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਕਤ ਲਿਟਰ ਤੇਲ ਬਰਾਮਦ ਕੀਤਾ ਹੈ ਤੇ ਬਾਕੀ ਨਾਮਜ਼ਦ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Related News