ਟ੍ਰੈਫਿਕ ''ਚ ਵਿਘਨ ਪਾਉਣ ''ਤੇ 7 ਕਾਬੂ
Saturday, Mar 24, 2018 - 07:18 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਆਵਾਜਾਈ ਅਤੇ ਟ੍ਰੈਫਿਕ 'ਚ ਵਿਘਨ ਪਾਉਣ 'ਤੇ ਥਾਣਾ ਖਨੌਰੀ ਵਿਖੇ 7 ਵੱਖ-ਵੱਖ ਕੇਸਾਂ 'ਚ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਹੌਲਦਾਰ ਗੁਰਪ੍ਰੀਤ ਸਿੰਘ ਨੇ ਸਤਿਸੰਗ ਭਵਨ ਖਨੌਰੀ ਵੱਲੋਂ ਇਕ ਟਰੈਕਟਰ-ਟਰਾਲੀ ਜੋ ਭਾਰੀ ਮਾਤਰਾ 'ਚ ਤੂੜੀ ਨਾਲ ਭਰੀ ਹੋਈ ਸੀ ਅਤੇ ਟ੍ਰੈਫਿਕ 'ਚ ਵਿਘਨ ਪਾ ਰਹੀ ਸੀ, ਨੂੰ ਚਾਲਕ ਜਗਰਾਜ ਸਿੰਘ ਪੁੱਤਰ ਟੇਕ ਸਿੰਘ ਵਾਸੀ ਛਾਹੜ ਥਾਣਾ ਛਾਜਲੀ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਹੌਲਦਾਰ ਗੁਰਸ਼ਰਨ ਸਿੰਘ ਨੇ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖਡਿਆਲ ਥਾਣਾ ਛਾਜਲੀ ਜ਼ਿਲਾ ਸੰਗਰੂਰ ਨੂੰ ਸਣੇ ਟਰੈਕਟਰ-ਟਰਾਲੀ ਕਾਬੂ ਕੀਤਾ। ਇਸੇ ਤਰ੍ਹਾਂ ਸੁਤੰਤਰਪਾਲ ਸਿੰਘ ਨੇ ਪ੍ਰੇਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਵਾਰਡ ਨੰਬਰ 8 ਨੇੜੇ ਰਵਿਦਾਸ ਮੰਦਰ ਚੀਮਾ ਥਾਣਾ ਚੀਮਾ ਨੂੰ ਟਰੈਕਟਰ-ਟਰਾਲੀ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਹੌਲਦਾਰ ਸਤਨਾਮ ਸਿੰਘ ਨੇ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਖਡਿਆਲ ਥਾਣਾ ਛਾਜਲੀ ਨੂੰ ਸਣੇ ਟਰੈਕਟਰ-ਟਰਾਲੀ ਕਾਬੂ ਕੀਤਾ।
ਹੌਲਦਾਰ ਦਿਲਬਾਗ ਸਿੰਘ ਨੇ ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਛਾਜਲੀ ਕੋਠੇ ਥਾਣਾ ਛਾਜਲੀ ਨੂੰ ਸਣੇ ਟਰੈਕਟਰ-ਟਰਾਲੀ ਕਾਬੂ ਕੀਤਾ। ਹੌਲਦਾਰ ਗੁਰਪ੍ਰੀਤ ਸਿੰਘ ਨੇ ਗੁਰਸੇਵਕ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਿੱਗੜਵਾਲ ਥਾਣਾ ਸੁਨਾਮ ਨੂੰ ਸਣੇ ਟਰੈਕਟਰ-ਟਰਾਲੀ ਕਾਬੂ ਕੀਤਾ। ਇਸੇ ਤਰ੍ਹਾਂ ਹੌਲਦਾਰ ਓਮ ਪ੍ਰਕਾਸ਼ ਨੇ ਕੁਲਵੀਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਚੀਮਾ ਨੂੰ ਸਮੇਤ ਨੰਬਰੀ ਟਰੈਕਟਰ-ਟਰਾਲੀ ਸਣੇ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।