ਚੋਰੀ ਦੇ 12 ਟਾਇਰਾਂ ਸਣੇ ਇਕ ਦੋਸ਼ੀ ਕਾਬੂ

Wednesday, Mar 21, 2018 - 12:25 AM (IST)

ਚੋਰੀ ਦੇ 12 ਟਾਇਰਾਂ ਸਣੇ ਇਕ ਦੋਸ਼ੀ ਕਾਬੂ

ਮੁੱਦਕੀ(ਰੰਮੀ ਗਿੱਲ)—ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਦੀ ਅਗਵਾਈ ਵਿਚ ਮੁੱਦਕੀ ਪੁਲਸ ਨੇ ਘੋੜੇ-ਟਰਾਲੇ ਦੇ ਟਾਇਰ ਲਾਹੁਣ ਵਾਲੇ ਇਕ ਦੋਸ਼ੀ ਨੂੰ ਟਰਾਲੇ ਦੇ ਟਾਇਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਦਕੀ ਦੇ ਲੋਹਾਮ ਰੋਡ 'ਤੇ ਇਕ ਵਿਅਕਤੀ ਜੋ ਆਪਣੇ ਘੋੜੇ-ਟਰਾਲੇ ਵਿਚ ਰਾਤ ਨੂੰ ਸੁੱਤਾ ਪਿਆ ਸੀ, ਨੂੰ ਕੁਝ ਵਿਅਕਤੀਆਂ ਨੇ ਉਠਾਇਆ, ਉਸ ਨਾਲ ਕੁੱਟ-ਮਾਰ ਕੀਤੀ ਅਤੇ ਉਸ ਦਾ ਟਰਾਲਾ ਖੋਹ ਕੇ ਫਰਾਰ ਹੋ ਗਏ ਸਨ। ਪੁਲਸ ਉਕਤ ਦੋਸ਼ੀਆਂ ਦੀ ਭਾਲ ਵਿਚ ਦਿਨ-ਰਾਤ ਛਾਪੇਮਾਰੀ ਕਰ ਰਹੀ ਸੀ ਕਿ ਮੁਖਬਰ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਉਕਤ ਦੋਸ਼ੀਆਂ 'ਚੋਂ ਮੁੱਦਕੀ ਇਲਾਕੇ 'ਚੋਂ ਟਰੱਕ-ਟਰਾਲੇ 'ਤੇ ਸਵਾਰ ਇਕ ਦੋਸ਼ੀ ਹਰਪ੍ਰੀਤ ਸਿੰਘ ਵਾਸੀ ਜ਼ੀਰਾ ਨੂੰ ਚੋਰੀ ਕੀਤੇ ਟਰਾਲੇ ਦੇ ਟਾਇਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ, ਜਦਕਿ ਬਾਕੀ ਦੇ ਤਿੰਨ ਦੋਸ਼ੀ ਬਿਕਰਮਜੀਤ ਸਿੰਘ ਤੇ ਸਾਰਜ ਸਿੰਘ ਵਾਸੀਆਨ ਜ਼ੀਰਾ ਅਤੇ ਲੱਡੂ ਵਾਸੀ ਲਹਿਰਾ ਰੋਹੀ  ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਚੌਕੀ ਇੰਚਾਰਜ ਨੇ ਦੱਸਿਆ ਕਿ ਬੀਤੇ ਦਿਨੀਂ ਦੋਸ਼ੀਆਂ ਵੱਲੋਂ ਭਜਾਇਆ ਗਿਆ ਘੋੜਾ ਟਰਾਲਾ ਪਿੰਡ ਦੌਲਤਪੁਰਾ ਦੀ ਦਾਣਾ ਮੰਡੀ 'ਚੋਂ ਪੁਲਸ ਨੇ ਬਰਾਮਦ ਕਰ ਲਿਆ ਹੈ, ਜਿਸ ਦੇ 12 ਟਾਇਰ ਉਤਾਰ ਕੇ ਦੋਸ਼ੀ ਫਰਾਰ ਹੋ ਗਏ ਸਨ। ਇਸ ਮੌਕੇ ਪੁਲਸ ਚੌਕੀ ਮੁੱਦਕੀ ਦਾ ਸਮੂਹ ਸਟਾਫ ਹਾਜ਼ਰ ਸੀ । 


Related News