ਨਸ਼ੇ ਵਾਲੀਆਂ ਗੋਲੀਆਂ ਸਣੇ ਵਿਅਕਤੀ ਨੂੰ ਕੀਤਾ ਕਾਬੂ
Sunday, Feb 18, 2018 - 12:03 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਇਸਲਾਮ ਵਾਲਾ ਦੀ ਗੰਗ ਕੈਨਾਲ ਨਹਿਰ ਦੇ ਪੁਲ ਨੇੜੇ ਇਕ ਵਿਅਕਤੀ ਨੂੰ 1390 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏ. ਐੱਸ. ਆਈ. ਕਰਤਾਰ ਸਿੰਘ 16 ਫਰਵਰੀ ਨੂੰ ਦੁਪਹਿਰ ਲਗਭਗ 2.30 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਇਸਲਾਮ ਵਾਲਾ ਦੀ ਗੰਗ ਕੈਨਾਲ ਨਹਿਰ ਦੇ ਪੁਲ ਨੇੜੇ ਪ੍ਰੇਮ ਕੁਮਾਰ ਵਾਸੀ ਪਿੰਡ ਲਾਲੋ ਵਾਲੀ (ਫਾਜ਼ਿਲਕਾ) ਦੇ ਕੋਲੋਂ ਉਕਤ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।