ਜੇਲ ''ਚ ਨਾਈਜੀਰੀਆ ਦੇ ਸਮੱਗਲਰ ਨਾਲ ਬਣੇ ਲਿੰਕ, ਦਿੱਲੀ ਤੋਂ ਲਿਆ ਕੇ ਵੇਚਣ ਲੱਗਾ ਨਸ਼ਾ

Saturday, Feb 03, 2018 - 06:11 AM (IST)

ਜੇਲ ''ਚ ਨਾਈਜੀਰੀਆ ਦੇ ਸਮੱਗਲਰ ਨਾਲ ਬਣੇ ਲਿੰਕ, ਦਿੱਲੀ ਤੋਂ ਲਿਆ ਕੇ ਵੇਚਣ ਲੱਗਾ ਨਸ਼ਾ

ਲੁਧਿਆਣਾ(ਰਿਸ਼ੀ)-5 ਮਹੀਨੇ ਪਹਿਲਾਂ 5 ਗ੍ਰਾਮ ਹੈਰੋਇਨ ਸਣੇ ਫੜੇ ਗਏ 21 ਸਾਲਾ ਨੌਜਵਾਨ ਦੇ ਜੇਲ 'ਚ ਨਾਈਜੀਰੀਆ ਦੇ ਸਮੱਗਲਰ ਨਾਲ ਲਿੰਕ ਬਣ ਗਏ ਅਤੇ ਬਾਹਰ ਆ ਕੇ ਉਹ ਦਿੱਲੀ ਤੋਂ ਵੱਡੇ ਪੱਧਰ 'ਤੇ ਹੈਰੋਇਨ ਲਿਆ ਕੇ ਵੇਚਣ ਲੱਗ ਪਏ, ਜਿਸ ਨੂੰ ਸੀ. ਆਈ. ਏ-2 ਦੀ ਪੁਲਸ ਨੇ ਲੱਖਾਂ ਦੀ ਕੀਮਤ ਦੀ 430 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਡਵੀਜ਼ਨ ਨੰ. 7 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ. ਆਈ. ਪਵਨ ਕੁਮਾਰ ਅਨੁਸਾਰ ਫੜੇ ਗਏ ਸਮੱਗਲਰ ਦੀ ਪਛਾਣ ਸਤਵੀਰ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਨੂੰ ਸੂਚਨਾ ਦੇ ਆਧਾਰ 'ਤੇ ਚੰਡੀਗੜ੍ਹ ਰੋਡ ਤੋਂ ਗ੍ਰਿਫਤਾਰ ਕੀਤਾ, ਜਦ ਉਹ ਆਪਣੀ ਕਾਰ 'ਚ ਨਸ਼ੇ ਦੀ ਡਲਿਵਰੀ ਦੇਣ ਆਇਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਸਮੱਗਲਿੰਗ ਕਰਨ ਲੱਗ ਪਿਆ। ਪੁਲਸ ਨੇ ਉਸ ਨੂੰ ਹੈਰੋਇਨ ਸਮੇਤ ਫੜ ਕੇ ਜੇਲ ਭੇਜਿਆ ਤਾਂ ਉਥੇ ਨਾਈਜੀਰੀਆ ਦੇ ਸਮੱਗਲਰ ਨਾਲ ਲਿੰਕ ਬਣ ਗਏ ਅਤੇ ਜ਼ਮਾਨਤ 'ਤੇ ਆ ਕੇ ਵੱਡੇ ਪੱਧਰ 'ਤੇ ਸਮੱਗਲਿੰਗ ਕਰਨ ਲੱਗ ਪਿਆ। ਪੁਲਸ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।


Related News