ਨਾਜਾਇਜ਼ ਸਬੰਧਾਂ ਨੂੰ ਜਾਰੀ ਰੱਖਣ ਲਈ ਨਾਬਾਲਗ ਭੈਣ ਨੂੰ ਪ੍ਰੇਮਿਕਾ ਦੇ ਲੜਕੇ ਨਾਲ ਭਜਾਇਆ ਮੁਲਜ਼ਮ ਭਰਾ ਸਣੇ 3 ਕਾਬੂ
Saturday, Dec 09, 2017 - 06:49 AM (IST)
ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਨਾਜਾਇਜ਼ ਸਬੰਧਾਂ ਨੂੰ ਜਾਰੀ ਰੱਖਣ ਲਈ ਆਪਣੀ ਨਾਬਾਲਗ ਭੈਣ ਨੂੰ ਪ੍ਰੇਮਿਕਾ ਦੇ ਲੜਕੇ ਨਾਲ ਭਜਾਉਣ ਦੇ ਦੋਸ਼ ਵਿਚ ਪੁਲਸ ਨੇ ਇਕ ਔਰਤ ਸਣੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਯੂ. ਪੀ. ਵਾਸੀ ਵਿਅਕਤੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਪਿਛਲੇ 7-8 ਵਰ੍ਹਿਆਂ ਤੋਂ ਧੂਰੀ ਸ਼ਹਿਰ ਵਿਚ ਆਪਣੇ ਪਰਿਵਾਰ ਸਣੇ ਧੋਬੀ ਦਾ ਕੰਮ ਕਰਦਾ ਹੈ। ਉਸ ਦੇ ਲੜਕੇ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਨੇ ਨਾਜਾਇਜ਼ ਸਬੰਧਾਂ ਨੂੰ ਜਾਰੀ ਰੱਖਣ ਲਈ ਆਪਣੀ ਨਾਬਾਲਗ ਭੈਣ ਦਾ ਪ੍ਰੇਮਿਕਾ ਦੇ ਲੜਕੇ ਦੀਪੂ ਨਾਲ ਮੇਲਜੋਲ ਕਰਵਾ ਦਿੱਤਾ। ਜੋ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਲੈ ਗਿਆ। ਪੁਲਸ ਨੇ ਦੀਪੂ ਪੁੱਤਰ ਰਾਜਪਾਲ, ਆਸ਼ਾ ਰਾਣੀ ਪਤਨੀ ਰਾਜਪਾਲ ਅਤੇ ਮੰਜੂਰ ਖਾਂ ਉਰਫ ਮੰਜੂ ਵਾਸੀ ਧੂਰੀ ਨੂੰ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
