ਗੁੰਮ ਹੋਏ ਚੈੱਕ ਨੂੰ ਕੈਸ਼ ਕਰਵਾਉਣ ਗਏ ਨੌਜਵਾਨ ਨੂੰ ਕਾਬੂ ਕਰ ਕੇ ਕੀਤਾ ਪੁਲਸ ਹਵਾਲੇ

Saturday, Nov 25, 2017 - 07:11 AM (IST)

ਗੁੰਮ ਹੋਏ ਚੈੱਕ ਨੂੰ ਕੈਸ਼ ਕਰਵਾਉਣ ਗਏ ਨੌਜਵਾਨ ਨੂੰ ਕਾਬੂ ਕਰ ਕੇ ਕੀਤਾ ਪੁਲਸ ਹਵਾਲੇ

ਤਪਾ ਮੰਡੀ(ਸ਼ਾਮ, ਗਰਗ)-ਸਥਾਨਕ ਪੈਟਰੋਲ ਪੰਪ ਮਾਲਕ ਦੇ ਗੁੰਮ ਹੋਏ ਚੈੱਕ ਨੂੰ ਕੈਸ਼ ਕਰਵਾਉਣ ਗਏ ਨੌਜਵਾਨ ਨੂੰ ਮੌਕੇ 'ਤੇ ਦਬੋਚ ਕੇ ਪੁਲਸ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਮਾਲਕ ਰੋਹਿਤ ਬਾਂਸਲ ਨੇ ਆਪਣੇ ਕਰਮਚਾਰੀ ਨੂੰ ਦੋ ਦਿਨ ਪਹਿਲਾਂ 50 ਹਜ਼ਾਰ ਰੁਪਏ ਦਾ ਸੈਲਫ ਚੈੱਕ ਓ. ਬੀ. ਸੀ. ਬ੍ਰਾਂਚ ਤਪਾ 'ਚੋਂ ਕੈਸ਼ ਕਰਵਾਉਣ ਲਈ ਭੇਜਿਆ ਤਾਂ ਕਰਮਚਾਰੀ ਤੋਂ ਉਹ ਚੈੱਕ ਰਸਤੇ 'ਚ ਡਿੱਗ ਪਿਆ। ਮਾਲਕਾਂ ਅਤੇ ਕਰਮਚਾਰੀ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾ ਮਿਲਣ 'ਤੇ ਮਾਲਕਾਂ ਨੇ ਇਸ ਚੈੱਕ ਦੀ ਅਦਾਇਗੀ ਬੈਂਕ 'ਚੋਂ ਲਿਖਤੀ ਤੌਰ 'ਤੇ ਸਟਾਪ ਕਰਵਾ ਦਿੱਤੀ, ਜਦ ਗੁੰਮ ਹੋਏ ਚੈੱਕ ਨੂੰ ਅੱਜ ਸਵੇਰੇ ਨੌਜਵਾਨ ਬੈਂਕ 'ਚ ਕੈਸ਼ ਕਰਵਾਉਣ ਗਿਆ ਤਾਂ ਬੈਂਕ ਮੁਲਾਜ਼ਮ ਨੇ ਇਸ ਦੀ ਸੂਚਨਾ ਪੰਪ ਮਾਲਕਾਂ ਨੂੰ ਦਿੱਤੀ, ਜਿਨ੍ਹਾਂ ਤੁਰੰਤ ਬੈਂਕ 'ਚ ਪਹੁੰਚ ਕੇ ਉਸ ਨੌਜਵਾਨ ਨੂੰ ਫੜ ਕੇ ਸਿਟੀ ਪੁਲਸ ਹਵਾਲੇ ਕਰ ਦਿੱਤਾ। ਜਦ ਸਿਟੀ ਥਾਣੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਕੱਟ ਦਿੱਤਾ। ਇਸ ਸਬੰਧੀ ਡੀ. ਐੱਸ. ਪੀ. ਤਪਾ ਅੱਛਰੂ ਰਾਮ ਸ਼ਰਮਾ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਪਰ ਕੋਈ ਜੁਰਮ ਨਹੀਂ ਬਣਦਾ। ਚੈੱਕ ਮਾਲਕ ਦਾ ਕਹਿਣਾ ਹੈ ਕਿ ਚੈੱਕ ਮਿਲ ਗਿਆ ਹੈ ਅਤੇ ਨੌਜਵਾਨ ਨੇ ਪੰਚਾਇਤ ਸਾਹਮਣੇ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਹੈ।


Related News