ਮੰਗਾ ਸਿੰਘ ਦੀ ਹੱਤਿਆ ਦੇ ਮਾਮਲੇ ''ਚ ਤੀਜਾ ਦੋਸ਼ੀ ਕਾਬੂ

11/21/2017 1:49:46 AM

ਅਬੋਹਰ(ਸੁਨੀਲ)-ਨਗਰ ਥਾਣਾ ਮੁਖੀ ਪਰਮਜੀਤ ਕੁਮਾਰ ਤੇ ਸਹਾਇਕ ਸਬ-ਇੰਸਪੈਕਟਰ ਜਲੰਧਰ ਸਿੰਘ ਚੌਕੀ ਇੰਚਾਰਜ ਸੀਡ ਫਾਰਮ ਨੇ ਦੌਰਾਨੇ ਗਸ਼ਤ ਤੀਜਾ ਦੋਸ਼ੀ ਕੁਲਦੀਪ ਉਰਫ ਦੀਪੂ ਪੁੱਤਰ ਬਲਦੇਵ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਨੂੰ ਕਾਬੂ ਕਰ ਕੇ ਉਸ ਨੂੰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਆਦੇਸ਼ ਦਿੱਤੇ। ਜਾਣਕਾਰੀ ਮੁਤਾਬਕ ਅਬੋਹਰ ਦੇ ਪੁਲਸ ਉਪ ਕਪਤਾਨ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਢਾਣੀ ਕੱਚਾ ਸੀਡ ਫਾਰਮ ਦੇ ਨੇੜੇ ਮੰਗਾ ਸਿੰਘ ਪੁੱਤਰ ਪਿਆਰੇ ਲਾਲ ਤੇ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਸੁਰਜਨ ਸਿੰਘ ਦੇ ਪੁੱਤਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਰਸਤਾ ਰੋਕ ਕੇ ਉਸ ਨਾਲ ਮਾਰਕੁੱਟ ਕੀਤੀ। ਇਸ ਦੌਰਾਨ ਮੰਗਾ ਸਿੰਘ ਦੀ ਮੌਤ ਹੋ ਗਈ। ਨਗਰ ਥਾਣਾ ਪੁਲਸ ਦੇ ਮੁਖੀ ਪਰਮਜੀਤ ਕੁਮਾਰ, ਐਡੀਸ਼ਨਲ ਮੁਖੀ ਦਵਿੰਦਰ ਸਿੰਘ ਨੇ ਮ੍ਰਿਤਕ ਮੰਗਾ ਸਿੰਘ ਦੇ ਬੇਟੇ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਲਾਲੀ, ਮਨੀ, ਗੰਦੀ, ਰਾਜੂ ਪੁੱਤਰ ਸੁਰਜਨ ਅੰਗ੍ਰੇਜ਼, ਨਾਨਕ, ਸੁਖਵਿੰਦਰ, ਦੀਪੂ, ਬਿੱਟੂ ਤੇ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। 


Related News