ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਨੂੰ ਕੀਤਾ ਕਾਬੂ
Sunday, Oct 29, 2017 - 12:32 AM (IST)
ਅਬੋਹਰ(ਸੁਨੀਲ)-ਬੀਤੀ ਸ਼ਾਮ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਨਾਕੇ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਹੌਲਦਾਰ ਭਗਵਾਨ ਸਿੰਘ ਬੀਤੀ ਸ਼ਾਮ ਠਾਕਰ ਆਬਾਦੀ ਅਜੀਮਗੜ੍ਹ ਰੋਡ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਇਸੇ ਦੌਰਾਨ ਸਾਹਮਣੇ ਤੋਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 9 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਹੰਸਰਾਜ ਪੁੱਤਰ ਰਾਮਕਰਣ ਵਾਸੀ ਠਾਕਰ ਆਬਾਦੀ ਗਲੀ ਨੰ. 11-12 ਦੇ ਰੂਪ ਚ ਹੋਈ ਹੈ। ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
