ਪੁਲਸ ਨੇ ਭੁੱਕੀ ਤੇ ਸ਼ਰਾਬ ਸਣੇ 3 ਨੂੰ ਕੀਤਾ ਕਾਬੂ
Tuesday, Sep 19, 2017 - 02:10 AM (IST)
ਬੋਹਾ (ਬਾਂਸਲ)-ਸਥਾਨਕ ਪੁਲਸ ਵੱਲੋਂ ਗਸ਼ਤ ਦੌਰਾਨ ਭੁੱਕੀ ਤੇ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਪਿੰਡ ਮਲਕਪੁਰ ਭੀਮੜਾ ਦੇ ਨਜ਼ਦੀਕ ਭੋਲਾ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਫਤਿਆਬਾਦ ਹਰਿਆਣਾ ਨੂੰ ਪੰਜ ਕਿਲੋ ਭੁੱਕੀ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਹੀਰਾ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਮੰਢਾਲੀ ਤੋਂ ਅਕਾਲ ਅਕੈਡਮੀ ਪਿੰਡ ਉੱਡਤ ਸੈਦੇਵਾਲਾ ਨੂੰ 2 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੰਸਾ ਸਿੰਘ ਪੁੱਤਰ ਤੋਤਾ ਸਿੰਘ ਨੂੰ 10 ਬੋਤਲਾਂ ਨਾਜਾਇਜ਼ ਹਰਿਆਣਾ ਸ਼ਰਾਬ ਸਣੇ ਕਾਬੂ ਕੀਤਾ।
