ਨਾਜਾਇਜ਼ ਸ਼ਰਾਬ ਤੇ ਲਾਹਣ ਸਣੇ 3 ਅੜਿੱਕੇ ; 2 ਫਰਾਰ

Tuesday, Sep 19, 2017 - 12:19 AM (IST)

ਨਾਜਾਇਜ਼ ਸ਼ਰਾਬ ਤੇ ਲਾਹਣ ਸਣੇ 3 ਅੜਿੱਕੇ ; 2 ਫਰਾਰ

ਫਿਰੋਜ਼ਪੁਰ(ਕੁਮਾਰ, ਦਲਜੀਤ, ਗੁਲਾਟੀ)—ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਦੀ ਪੁਲਸ ਨੇ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਅਤੇ ਤਲਵੰਡੀ ਭਾਈ ਦੇ ਏਰੀਆ ਵਿਚ 150 ਲੀਟਰ ਲਾਹਣ ਤੇ 18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਆਦਮੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੋਰਾ ਸਿੰਘ ਨੇ ਦੱਸਿਆ ਕਿ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਏਰੀਆ ਵਿਚ ਪੁਲਸ ਨੇ ਰੇਡ ਕਰ ਕੇ 150 ਲੀਟਰ ਲਾਹਣ ਬਰਾਮਦ ਕਰ ਕੇ ਸਵਰਨਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦਕਿ ਨਾਮਜ਼ਦ ਵਿਅਕਤੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ। ਦੂਜੇ ਪਾਸੇ ਏ. ਐੱਸ. ਆਈ. ਸਮਰਾਜ ਸਿੰਘ ਨੇ ਦੱਸਿਆ ਕਿ ਤਲਵੰਡੀ ਭਾਈ ਦੇ ਏਰੀਆ ਵਿਚ ਪੁਲਸ ਨੇ ਹਰੀ ਸਿੰਘ ਨੂੰ 18 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ। ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਲੋਕਾਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਸ ਨੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਖੁਈਆਂ ਸਰਵਰ ਦੇ ਸਬ ਇੰਸਪੈਕਟਰ ਮੁਖਤਿਆਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਦੀਵਾਨਖੇੜਾ ਨੇੜੇ ਗਸ਼ਤ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਕੋਲੋਂ 132 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕਾਬੂ ਕੀਤੇ ਗਏ ਦੋਸ਼ੀ ਦੀ ਪਹਿਚਾਣ ਸ਼ਿੰਦਾ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪਿੰਡ ਸਪਾਂਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਨੰਬਰ 2 ਦੇ ਹੈੱਡਕਾਂਸਟੇਬਲ ਨੇ ਪੁਲਸ ਪਾਰਟੀ ਸਮੇਤ ਢਾਣੀ ਘੋੜੇਲਾ ਨੇੜੇ ਗਸ਼ਤ ਦੌਰਾਨ ਸਾਹਮਣੇ ਤੋਂ ਆ ਰਹੇ 2 ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਤਲਾਸ਼ੀ ਦੌਰਾਨ ਰਮੇਸ਼ ਕੁਮਾਰ ਉਰਫ ਮੀਆਂ ਪੁੱਤਰ ਘਨੀਆ ਲਾਲ ਵਾਸੀ ਗਲੀ ਨੰਬਰ 10 ਠਾਕਰ ਆਬਾਦੀ ਅਬੋਹਰ ਫਰਾਰ ਹੋ ਗਿਆ, ਜਦਕਿ ਅਸ਼ੋਕ ਕੁਮਾਰ ਉਰਫ ਸ਼ੋਕੀ ਪੁੱਤਰ ਜਗਦੀਸ਼ ਰਾਏ ਵਾਸੀ ਰਾਮਦੇਵ ਨਗਰੀ ਨੂੰ ਕਾਬੂ ਕਰ ਲਿਆ ਹੈ। 


Related News