28 ਗ੍ਰਾਮ ਹੈਰੋਇਨ ਸਣੇ 4 ਕਾਬੂ

09/05/2017 7:08:43 AM

ਫਤਿਹਗੜ੍ਹ ਸਾਹਿਬ(ਬਖਸ਼ੀ)-ਥਾਣਾ ਅਮਲੋਹ ਦੀ ਪੁਲਸ ਵੱਲੋਂ ਚਾਰ ਕਥਿਤ ਦੋਸ਼ੀਆਂ ਨੂੰ 28 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਜਾਂਚ) ਦਲਜੀਤ ਸਿੰਘ ਰਾਣਾ ਨੇ ਦੱਸਿਆ ਕਿ ਅਮਲੋਹ ਥਾਣੇ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਟੀ-ਪੁਆਇੰਟ ਰਾਏਪੁਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਕਾਰ ਨੂੰ ਰੋਕ ਕੇ ਚਾਰੇ ਨੌਜਵਾਨਾਂ, ਅਕਸ਼ੈ ਸ਼ਰਮਾ ਪੁੱਤਰ ਸੰਦੀਪ ਸ਼ਰਮਾ ਵਾਸੀ ਮਾਲੇਰਕੋਟਲਾ, ਸੰਦੀਪ ਸਿੰਘ ਪੁੱਤਰ ਕੰਗਣ ਸਿੰਘ ਵਾਸੀ ਰੋਹਟੀ ਛੰਨਾ ਥਾਣਾ ਬਖਸ਼ੀਵਾਲਾ ਜ਼ਿਲਾ ਪਟਿਆਲਾ, ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅੰਨੀਆ ਰੋਡ ਅਮਲੋਹ ਅਤੇ ਕੁਲਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਬਾਜਵਾ ਕਾਲੋਨੀ ਅਮਲੋਹ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 7-7 ਗ੍ਰਾਮ (ਕੁਲ 28 ਗ੍ਰਾਮ) ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਚਾਰੇ ਦੋਸ਼ੀਆਂ ਖਿਲਾਫ ਥਾਣਾ ਅਮਲੋਹ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।


Related News