ਪੁਲਸ ਵੱਲੋਂ ਭਗੌੜਾ ਕਾਬੂ

Friday, Sep 01, 2017 - 12:05 AM (IST)

ਪੁਲਸ ਵੱਲੋਂ ਭਗੌੜਾ ਕਾਬੂ

ਫਿਰੋਜ਼ਪੁਰ(ਕੁਮਾਰ)-6 ਕਿਲੋ ਹੈਰੋਇਨ ਬਰਾਮਦਗੀ ਦੇ ਕੇਸ ਵਿਚ ਅਦਾਲਤ ਵੱਲੋਂ 12 ਸਾਲ ਦੀ ਸਜ਼ਾ 'ਚ ਭਗੌੜੇ ਨੂੰ ਅੱਜ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਮੁੱਖ ਅਫਸਰ ਦਰਸ਼ਨ ਲਾਲ ਦੀ ਅਗਵਾਈ ਹੇਠ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਪੀ. ਹੈੱਡਕੁਆਰਟਰ ਫਿਰੋਜ਼ਪੁਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਨੂੰ ਅਦਾਲਤ ਵੱਲੋਂ 12 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਪੈਰੋਲ  'ਤੇ ਆਇਆ ਹੋਇਆ ਸੀ, ਜਿਥੋਂ ਉਹ ਫਰਾਰ ਹੋ ਗਿਆ ਤੇ ਵਾਪਸ ਜੇਲ ਵਿਚ ਨਹੀਂ ਗਿਆ ਅਤੇ ਅਦਾਲਤ ਵੱਲੋਂ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ । ਉਨ੍ਹਾਂ ਦੱਸਿਆ, ਚੌਕੀ ਬਾਰੇ ਕੇ ਦੀ ਪੁਲਸ ਨੇ ਇੰਚਾਰਜ ਦਰਸ਼ਨ ਲਾਲ ਦੀ ਅਗਵਾਈ ਹੇਠ ਮੰਡੀ ਬਾਰੇ ਕੇ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿਥੇ ਪੁਲਸ ਪਾਰਟੀ ਨੇ ਭਗੌੜੇ ਜਰਨੈਲ ਸਿੰਘ ਨੂੰ ਆਪਣੇ ਘਰ ਮਾਛੀਵਾੜਾ ਵੱਲ ਜਾਂਦੇ ਗ੍ਰਿਫਤਾਰ ਕਰ ਲਿਆ। 


Related News