ਅਫੀਮ, ਨਕਦੀ, ਪਿਸਤੌਲ ਤੇ ਪੁਲਸ ਦੇ ਜਾਅਲੀ ਸ਼ਨਾਖਤੀ ਕਾਰਡ ਸਣੇ ਔਰਤ ਕਾਬੂ

Wednesday, Jul 19, 2017 - 01:59 AM (IST)

ਅਫੀਮ, ਨਕਦੀ, ਪਿਸਤੌਲ ਤੇ ਪੁਲਸ ਦੇ ਜਾਅਲੀ ਸ਼ਨਾਖਤੀ ਕਾਰਡ ਸਣੇ ਔਰਤ ਕਾਬੂ

ਭਵਾਨੀਗੜ੍ਹ(ਵਿਕਾਸ/ਅੱਤਰੀ, ਸੰਜੀਵ)— ਪੁਲਸ ਨੇ ਪਿੰਡ ਮਾਝੀ ਨੇੜੇ ਨਾਕਾਬੰਦੀ ਦੌਰਾਨ ਇਕ ਕਾਰ 'ਚੋਂ ਅਫੀਮ, ਨਕਦੀ, ਪਿਸਤੌਲ ਤੇ ਪੁਲਸ ਦੇ ਜਾਅਲੀ ਸ਼ਨਾਖਤੀ ਕਾਰਡ ਬਰਾਮਦ ਕਰ ਕੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ 2 ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।  ਪੁਲਸ ਚੌਕੀ ਕਾਲਾਝਾੜ ਦੇ ਇੰਚਾਰਜ ਐੈੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪਿੰਡ ਮਾਝੀ ਲਿੰਕ ਰੋਡ 'ਤੇ ਨਾਕਾ ਲਾਇਆ ਹੋਇਆ ਸੀ ਤਾਂ ਇਕ ਵਰਨਾ ਕਾਰ ਪੁਲਸ ਨਾਕੇ ਨੂੰ ਦੇਖ ਕੇ ਇਕਦਮ ਰੁਕੀ, ਜਿਸ ਵਿਚ ਬੈਠੇ ਬਿਕਰਮਜੀਤ ਸਿੰਘ ਅਤੇ ਲਖਵਿੰਦਰ ਸਿੰਘ ਕਾਰ ਛੱਡ ਕੇ ਮੌਕੇ ਤੋਂ ਦੌੜ ਗਏ ਅਤੇ ਪਰਮਜੀਤ ਕੌਰ ਨੂੰ ਲੇਡੀ ਕਾਂਸਟੇਬਲ ਮਨਪ੍ਰੀਤ ਸ਼ਰਮਾ ਨੇ ਕਾਬੂ ਕਰ ਕੇ ਕਾਰ ਦੀ ਤਲਾਸ਼ੀ ਦੌਰਾਨ 200 ਗ੍ਰਾਮ ਅਫੀਮ, 60 ਹਜ਼ਾਰ ਰੁਪਏ ਨਕਦ, ਇਕ ਪਿਸਤੌਲ ਅਤੇ ਪੰਜਾਬ ਪੁਲਸ ਦਾ ਜਾਅਲੀ ਸ਼ਨਾਖਤੀ ਕਾਰਡ ਬਰਾਮਦ ਕੀਤਾ। ਪੁਲਸ ਨੇ ਫਰਾਰ ਹੋਏ ਬਿਕਰਮਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਖੇੜੀਗਿੱਲਾਂ ਅਤੇ ਲਖਵਿੰਦਰ ਸਿੰਘ ਉਰਫ ਲੱਖੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਰਾਜਪੁਰਾ (ਭਵਾਨੀਗੜ੍ਹ) ਅਤੇ ਕਾਬੂ ਕੀਤੀ ਔਰਤ ਪਰਮਜੀਤ ਕੌਰ ਪਤਨੀ ਬਹਾਦਰ ਸਿੰਘ ਵਾਸੀ ਪਿੰਡ ਖੇੜੀਗਿੱਲਾਂ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News