ਨਸ਼ੀਲੇ ਪਦਾਰਥਾਂ ਤੇ 35 ਹਜ਼ਾਰ ਨਕਦੀ ਸਮੇਤ ਕਾਬੂ
Tuesday, Jun 13, 2017 - 12:35 AM (IST)
ਭਾਦਸੋਂ(ਸੇਵਕ)-ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਭਾਦਸੋਂ ਦੀ ਪੁਲਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਸ਼ੀਸ਼ੀਆਂ, ਨਸ਼ੀਲੇ ਟੀਕੇ, ਨਸ਼ੀਲੀਆਂ ਗੋਲੀਆਂ ਤੇ ਨਕਦੀ ਸਮੇਤ ਕਾਬੂ ਕੀਤਾ ਹੈ। ਥਾਣਾ ਭਾਦਸੋਂ ਦੇ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਏ. ਐੱਸ. ਆਈ. ਸਵਰਨ ਸਿੰਘ ਤੇ ਪੁਲਸ ਪਾਰਟੀ ਵੱਲੋਂ ਇਤਲਾਹ ਦੌਰਾਨ ਪਿੰਡ ਜਿੰਦਲਪੁਰ ਦੇ ਨਜ਼ਦੀਕ ਬੁਲਟ ਮੋਟਰਸਾਈਕਲ ਨੰਬਰ ਪੀ ਬੀ 11 ਸੀ ਏ 1685 ਨੂੰ ਰੋਕਣਾ ਚਾਹਿਆ। ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਮੋਟਰਸਾਈਕਲ ਸੁੱਟ ਕੇ ਭੱਜਣ ਲੱਗੇ। ਉਨ੍ਹਾਂ ਵਿੱਚੋਂ ਪੁਲਸ ਨੇ ਇੱਕ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਜਿੰਦਲਪੁਰ ਵਜੋਂ ਹੋਈ। ਉਕਤ ਵਿਅਕਤੀ ਪਾਸੋਂ 105 ਨਸ਼ੀਲੀਆਂ ਸ਼ੀਸ਼ੀਆਂ, 47 ਨਸ਼ੀਲੇ ਟੀਕੇ, 40 ਨਸ਼ੀਲੀਆਂ ਗੋਲੀਆਂ ਅਤੇ 35 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਥਾਣਾ ਭਾਦਸੋਂ 'ਚ ਅਮਰੀਕ ਸਿੰਘ ਪੁੱਤਰ ਬਚਨ ਸਿੰਘ, ਗੁਰਵਿੰਦਰ ਸਿੰਘ ਅਤੇ ਬੇਅੰਤ ਸਿੰਘ ਪੁਤਰਾਨ ਅਮਰੀਕ ਸਿੰਘ ਵਾਸੀਆਨ ਪਿੰਡ ਜਿੰਦਲਪੁਰ ਖਿਲਾਫ ਅ/ਧ 22, 29/61/85 ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
