ਪੁਲਸ ਨੇ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰਕੇ ਕੀਤਾ ਗ੍ਰਿਫਤਾਰ

Sunday, Jun 11, 2017 - 02:03 AM (IST)

ਪੁਲਸ ਨੇ ਨਸ਼ੇ ਦੇ ਰੈਕੇਟ ਦਾ ਪਰਦਾਫਾਸ਼ ਕਰਕੇ ਕੀਤਾ ਗ੍ਰਿਫਤਾਰ

ਕੱਪੜੇ ਦਾ ਵਪਾਰ ਕਰਨ ਆਏ ਨਾਈਜੀਰੀਅਨ ਨਸ਼ੇ ਦੀ ਦਲ-ਦਲ 'ਚ ਫਸੇ
ਬਠਿੰਡਾ(ਵਰਮਾ)-ਵਿਦੇਸ਼ੀ ਧਰਤੀ ਨਾਈਜੀਰੀਆ ਤੋਂ ਰੋਜ਼ੀ ਰੋਟੀ ਕਮਾਉਣ ਦਿੱਲੀ ਆਏ ਦੋ ਭਰਾਵਾਂ ਨੇ ਕੱਪੜੇ ਦਾ ਵਪਾਰ ਸ਼ੁਰੂ ਕੀਤਾ ਪਰ ਕੰਮ ਨਹੀਂ ਚੱਲਿਆ ਤਾਂ ਨਸ਼ੇ ਦੇ ਧੰਦੇ 'ਚ ਫਸ ਗਏ, ਜਿਸ 'ਚੋਂ ਇਕ ਨੂੰ ਚੰਡੀਗੜ੍ਹ ਪੁਲਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਦੂਜੇ ਨੂੰ ਬਠਿੰਡਾ ਪੁਲਸ ਨੇ ਗ੍ਰਿਫਤਾਰ ਕੀਤਾ। ਐੱਸ. ਐੱਸ. ਪੀ. ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਚਲਾਈ ਮੁਹਿੰਮ ਤਹਿਤ ਡੱਬਵਾਲੀ ਰੋਡ 'ਤੇ ਪੁਲਸ ਨੇ ਗਿਰੋਹ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ 'ਚ ਤਰਨ ਕੁਮਾਰ ਸੂਮੀ ਪੁੱਤਰ ਜਵਾਹਰ ਲਾਲ, ਪਤਿਸ਼ਕ ਆਸ਼ਟਾ ਪੁੱਤਰ ਸੋਮਨਾਥ ਦੋਵੇਂ ਵਾਸੀ ਦਿੱਲੀ, ਵਰਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਠਿੰਡਾ ਨੂੰ 130 ਗ੍ਰਾਮ ਸਮੈਕ ਤੇ 3 ਲੱਖ 5 ਹਜ਼ਾਰ ਰੁਪਏ ਨਗਦ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਇਹ ਗਿਰੋਹ 6 ਜੂਨ ਨੂੰ ਪੁਲਸ ਦੇ ਹੱਥੇ ਚੜ੍ਹਿਆ ਸੀ, ਜਿਨ੍ਹਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਇਹ ਨਸ਼ੇ ਦਿੱਲੀ ਵਿਚ ਰਹਿ ਰਹੇ ਨਾਈਜੀਰੀਅਨ ਫ੍ਰੈਂਕਕ੍ਰਿਸ਼ ਬੈਨਸਨ ਵਾਸੀ ਨਾਈਜੀਰੀਆ, ਜੋ ਹੁਣ ਦਿੱਲੀ 'ਚ ਰਹਿ ਰਿਹਾ ਹੈ।
ਪੁਲਸ ਨੇ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਨਾਈਜੀਰੀਅਨ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਿਸਨੂੰ ਪੁਲਸ ਦੀ ਵਿਸ਼ੇਸ਼ ਟੀਮ ਦੇ ਇੰਸਪੈਕਟਰ ਰਜਿੰਦਰ ਕੁਮਾਰ ਦੀ ਅਗਵਾਈ 'ਚ ਦਿੱਲੀ ਦੇ ਜਨਕਪੁਰੀ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਅੱਜ ਉਸਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 12 ਜੂਨ ਤਕ ਰਿਮਾਂਡ ਹਾਸਲ ਕੀਤਾ। ਜਿਸ ਨੇ ਦੱਸਿਆ ਕਿ ਉਹ ਉਸਦਾ ਭਰਾ ਜੇਮਸ ਨਾਈਜੀਰੀਆ ਤੋਂ ਕੱਪੜੇ ਦਾ ਵਪਾਰ ਕਰਨ ਲਈ ਦਿੱਲੀ ਆਏ ਸੀ ਪਰ ਕੱਪੜੇ ਦਾ ਕਾਰੋਬਾਰ ਨਾ ਚੱਲਿਆ ਤਾਂ ਉਨ੍ਹਾਂ ਦੀ ਜਾਣ-ਪਹਿਚਾਣ ਇਕ ਹੋਰ ਨਾਈਜੀਰੀਅਨ ਅੋਕੋਰੋ ਨਾਲ ਹੋ ਗਈ। ਉਹ ਪਹਿਲਾਂ ਤੋਂ ਹੀ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਦੋਵੇਂ ਭਰਾਵਾਂ ਨੂੰ ਆਪਣੇ ਨਾਲ ਮਿਲਾ ਲਿਆ। ਅੋਕੋਰੋ ਉਨ੍ਹਾਂ ਨੂੰ ਹੈਰੋਇਨ ਦੀ ਖੇਪ ਦਿੰਦਾ, ਜੋ ਉਹ ਅੱਗੇ ਸਪਲਾਈ ਕਰਦੇ ਸਨ, ਜਿਸ ਬਦਲੇ ਉਨ੍ਹਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਸੀ ਤੇ ਉਸਦੇ ਕਈ ਗਾਹਕ ਵੀ ਬਣ ਚੁਕੇ ਸੀ ਤੇ ਉਨ੍ਹਾਂ ਦੀਆਂ ਜੜ੍ਹਾਂ ਫੈਲਦੀਆਂ ਗਈਆਂ ਤੇ ਉਨ੍ਹਾਂ ਦਾ ਨੈੱਟਵਰਕ ਦਿੱਲੀ ਤੋਂ ਚਲਦਾ ਹੋਇਆ ਪੰਜਾਬ ਪਹੁੰਚਿਆ ਅਤੇ ਉਨ੍ਹਾਂ ਦੇ ਕਈ ਹੋਰ ਗਾਹਕ ਬਣ ਗਏ ਸਨ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਨਾਈਜੀਰੀਅਨ ਦਾ ਭਰਾ ਜੇਮਸ ਪਹਿਲਾਂ ਹੀ ਚੰਡੀਗੜ੍ਹ ਪੁਲਸ ਵਲੋਂ 1 ਮਹੀਨਾ ਪਹਿਲਾਂ ਫੜਿਆ ਗਿਆ, ਹੁਣ ਉਹ ਵੀ ਪੁਲਸ ਦੇ ਕਬਜ਼ੇ ਵਿਚ ਹੈ। ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਰਨ ਕੁਮਾਰ ਪਰਿਸ਼ਕ ਤੇ ਵਰਿੰਦਰ ਸਿੰਘ ਉਨ੍ਹਾਂ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸੀ ਤੇ ਫੜੇ ਗਏ। ਪੁਲਸ ਨੇ ਦੱਸਿਆ ਕਿ ਅੋਕੋਰੋ ਨਾਮ ਦੇ ਨਾਈਜੀਰੀਅਨ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Related News