ਪੰਜਾਬ ''ਚ ਟਰੇਨਾਂ ਰੱਦ ਹੋਣ ਕਾਰਨ ਰੁਕੀ ''ਫ਼ੌਜੀਆਂ'' ਦੇ ਸਮਾਨ ਦੀ ਸਪਲਾਈ

11/16/2020 4:08:45 PM

ਚੰਡੀਗੜ੍ਹ : ਪੰਜਾਬ 'ਚ ਕਿਸਾਨ ਅੰਦੋਲਨ ਦੇ ਚੱਲਦਿਆਂ ਰੇਲਵੇ ਨੇ ਮਾਲ ਗੱਡੀਆਂ ਅਤੇ ਮੁਸਾਫ਼ਰ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ। ਟਰੇਨਾਂ ਰੱਦ ਹੋਣ ਕਾਰਨ ਫ਼ੌਜ ਦੇ ਸਮਾਨ ਦੀ ਸਪਲਾਈ ਨਹੀਂ ਹੋ ਰਹੀ ਹੈ। ਸਭ ਤੋਂ ਜ਼ਿਆਦਾ ਪਰੇਸ਼ਾਨੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਲੈ ਕੇ ਹੋ ਰਹੀ ਹੈ। ਹੁਣ ਫ਼ੌਜ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣ ਲਈ ਸੜਕ ਮਾਰਗ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਗੰਦੇ ਇਰਾਦੇ ਪੂਰੇ ਨਾ ਹੋਣ 'ਤੇ ਅੱਲ੍ਹੜ ਕੁੜੀ ਦੇ ਮੂੰਹ 'ਚ ਤੁੰਨਿਆ ਕੱਪੜਾ, ਮਰਿਆ ਸਮਝ ਥਾਣੇ ਪੁੱਜਾ 2 ਬੱਚਿਆਂ ਦਾ ਪਿਓ

ਫ਼ੌਜ ਦੇ ਸੂਤਰਾਂ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਤਾਇਨਾਤ ਫ਼ੌਜ ਅਤੇ ਕੇਂਦਰੀ ਸੁਰੱਖਿਆ ਪੁਲਸ ਬਲਾਂ ਦੇ ਮੁਲਾਜ਼ਮਾਂ ਲਈ ਸਪਲਾਈ ਦਾ ਸਰਦੀਆਂ ਦਾ ਸਟਾਕ ਅਕਤੂਬਰ ਦੇ ਅਖ਼ੀਰ ਤੱਕ ਖ਼ਤਮ ਹੋ ਗਿਆ ਸੀ। ਹੁਣ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੇੜਲੇ ਇਲਾਕਿਆਂ ਤੋਂ ਜ਼ਰੂਰੀ ਚੀਜ਼ਾਂ ਦੀ ਭਰਪਾਈ ਹੋ ਰਹੀ ਹੈ ਪਰ ਹੁਣ ਬਰਫ਼ਬਾਰੀ ਨਾਲ ਲੱਦਾਖ ਦਾ ਉੱਪਰੀ ਮਾਰਗ ਵੀ ਰੁਕ ਗਿਆ ਹੈ। ਰਿਟਾਇਰਡ ਮੇਜਰ ਜਨਰਲ ਯਸ਼ ਮੋਰ ਨੇ ਇਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੱਦਾਖ ਲਈ ਸਰਦੀਆਂ ਦਾ ਸਟਾਕ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ਤਰਨਾਕ 'ਡੌਂਕੀ ਗੈਂਗ' ਗ੍ਰਿਫ਼ਤਾਰ, ਡਾਕਾ ਮਾਰਨ ਦੀ ਕਰ ਰਿਹਾ ਸੀ ਤਿਆਰੀ

ਜ਼ਰੂਰੀ ਦੁਕਾਨਾਂ, ਖਾਣ ਵਾਲੇ ਪਦਾਰਥਾਂ ਅਤੇ ਕੱਪੜਿਆਂ ਦੀ ਪੂਰੀ ਮਾਤਰਾ 'ਚ ਡੰਪਿੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ 'ਚ ਲੋੜ ਮੁਤਾਬਕ ਉੱਪਰ ਲਿਜਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਟਰੇਨ ਰੋਕੋ ਅੰਦੋਲਨ ਕਰਦੇ ਹੋਏ ਪਟੜੀਆਂ 'ਤੇ ਡੇਰੇ ਜਮਾ ਲਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿਤਾਵਨੀ ਦਿੱਤੀ ਸੀ ਕਿ ਇਹ ਨਾ ਸਿਰਫ ਸੂਬੇ ਦੇ ਕਿਸਾਨਾਂ, ਉਦਯੋਗ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਲੱਦਾਖ ਅਤੇ ਘਾਟੀ 'ਚ ਸਰਦੀਆਂ ਲਈ ਫ਼ੌਜੀਆਂ ਲਈ ਜ਼ਰੂਰੀ ਸਮਾਨਾਂ ਦੀ ਸਪਲਾਈ ਵੀ ਇਸ ਨਾਲ ਪ੍ਰਭਾਵਿਤ ਹੋਵੇਗੀ। 

 


Babita

Content Editor

Related News