ਜ਼ਾਲਮ ਫੌਜੀ ਨੇ ਵਰਦੀ ਨੂੰ ਲਾਇਆ ਕਲੰਕ, ਪਤਨੀ ਨੇ ਜਗ ਜ਼ਾਹਰ ਕੀਤੀ ਕਰਤੂਤ (ਵੀਡੀਓ)

Tuesday, Jul 10, 2018 - 11:35 AM (IST)

ਮੁਕਤਸਰ ਸਾਹਿਬ (ਤਰਸੇਮ) : ਭਾਰਤੀ ਫੌਜ ਦਾ ਨਾਂ ਸੁਣਦੇ ਹੀ ਹਰ ਕਿਸੇ 'ਚ ਦੇਸ਼ ਭਗਤੀ ਦੀ ਭਾਵਨਾ ਜਾਗ ਜਾਂਦੀ ਹੈ ਪਰ ਫੌਜ 'ਚ ਹੋਣ ਦੇ ਬਾਵਜੂਦ ਵੀ ਇਕ ਫੌਜੀ ਨੇ ਆਪਣੀ ਇਨਸਾਨੀਅਤ ਹੀ ਮਾਰ ਦਿੱਤੀ ਅਤੇ ਵਰਦੀ ਨੂੰ ਕਲੰਕ ਲਾ ਦਿੱਤਾ। ਇਸ ਫੌਜੀ ਦੀ ਪਤਨੀ ਨੇ ਉਸ ਦੀਆਂ ਕਰਤੂਤਾਂ ਜਗ ਜ਼ਾਹਰ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਫੌਜੀ ਕੁਲਵਿੰਦਰ ਸਿੰਘ ਦਾ ਵਿਆਹ ਲਵਪ੍ਰੀਤ ਕੌਰ ਨਾਲ ਡੇਢ ਸਾਲ ਪਹਿਲਾਂ ਹੋਇਆ ਸੀ। ਲਵਪ੍ਰੀਤ ਨੇ 28 ਦਿਨ ਪਹਿਲਾਂ ਸੀਜੇਰੀਅਨ ਨਾਲ ਇਕ ਬੱਚੀ ਨੂੰ ਜਨਮ ਦਿੱਤਾ ਪਰ ਫੌਜੀ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਕਿ ਉਸ ਦੇ ਘਰ ਧੀ ਪੈਦਾ ਹੋ ਗਈ ਹੈ। ਇਸ ਗੱਲ ਤੋਂ ਖਫਾ ਹੋਏ ਕੁਲਵਿੰਦਰ ਸਿੰਘ ਨੇ ਸ਼ਰਾਬੀ ਹਾਲਤ 'ਚ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਅੱਧਮਰੀ ਕਰ ਦਿੱਤਾ। 
ਲਵਪ੍ਰੀਤ ਨੇ ਕੁੱਟਮਾਰ ਤੋਂ ਬਾਅਦ ਆਪਣੇ ਪਿਤਾ ਅਤੇ ਭਰਾ ਨੂੰ ਫੋਨ ਕਰਕੇ ਸਹੁਰੇ ਪਰਿਵਾਰ ਬੁਲਾ ਲਿਆ ਪਰ ਕੁਲਵਿੰਦਰ ਨੇ ਉਨ੍ਹਾਂ ਨੂੰ ਵੀ ਬੰਨ੍ਹ ਕੇ ਸਿਰ 'ਚ ਗੰਡਾਸੇ ਮਾਰ ਜ਼ਖਮੀਂ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਵੀ ਖਰੋਚਾਂ ਦੇ ਆਧਾਰ 'ਤੇ ਹਸਪਤਾਲ ਜਾ ਕੇ ਭਰਤੀ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਬਰੀਵਾਲਾ ਦੇ ਜਾਂਚ ਅਧਿਕਾਰੀ ਬਸ਼ੀਰ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਦੋਹਾਂ ਧਿਰਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਜੋ ਧਿਰ ਦੋਸ਼ੀ ਪਾਈ ਗਈ, ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News