ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ : ਫ਼ੌਜ ਨੇ ਪੰਜਾਬ ਪੁਲਸ ਨੂੰ ਸੌਂਪੀ ਦੇਸਾਈ ਮੋਹਨ ਵੱਲੋਂ ਲਾਏ ਦੋਸ਼ਾਂ ਦੀ ਜਾਂਚ

Wednesday, Apr 19, 2023 - 05:19 PM (IST)

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ : ਫ਼ੌਜ ਨੇ ਪੰਜਾਬ ਪੁਲਸ ਨੂੰ ਸੌਂਪੀ ਦੇਸਾਈ ਮੋਹਨ ਵੱਲੋਂ ਲਾਏ ਦੋਸ਼ਾਂ ਦੀ ਜਾਂਚ

ਬਠਿੰਡਾ/ਨਵੀਂ ਦਿੱਲੀ : ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਫ਼ੌਜ ਦੇ ਸਿਪਾਹੀ ਦੇਸਾਈ ਮੋਹਨ ਨੇ ਪੰਜਾਬ ਪੁਲਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਉਸ ਨੇ 12 ਅਪ੍ਰੈਲ ਨੂੰ ਆਪਸੀ ਰਜਿੰਸ਼ ਦੇ ਚੱਲਦਿਆਂ ਚਾਰ ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੀ ਸੀ। ਇਸ ਦੌਰਾਨ ਬਠਿੰਡਾ ਛਾਉਣੀ ਪੁਲਸ ਨੇ ਇੰਸਾਸ ਰਾਈਫ਼ਲ ਚੋਰੀ ਕਰਨ, ਜੋ ਕਿ ਦੇਸਾਈ ਮੋਹਨ ਨੇ ਕਥਿਤ ਤੌਰ 'ਤੇ ਕਤਲ 'ਚ ਵਰਤੀ ਸੀ, ਦੇ ਲਈ ਐੱਫ਼. ਆਈ. ਆਰ. ਵਿੱਚ ਆਈ. ਪੀ. ਸੀ. ਦੀ ਧਾਰਾ 380 ਨੂੰ ਵੀ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਆਈ. ਪੀ. ਸੀ. ਦੀ ਧਾਰਾ 302 ਅਤੇ ਆਰਮਜ਼ ਐਕਟ ਦੀ ਧਾਰਾ 25 ਨੂੰ ਐੱਫ਼. ਆਈ. ਆਰ. 'ਚ ਸ਼ਾਮਲ ਕੀਤੀਆਂ ਸਨ। 

ਇਹ ਵੀ ਪੜ੍ਹੋ- ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਖੋਲ੍ਹੇ ਕਈ ਰਾਜ਼, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ

ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਹਾ ਕਿ ਦੇਸਾਈ ਮੋਹਨ ਵੱਲੋਂ ਲਗਾਏ ਸਰੀਰਕ ਸੋਸ਼ਣ ਦੇ ਦੋਸ਼ਾਂ ਦਾ ਪਤਾ ਲਗਾਉਣ ਲਈ ਉਸਦੀ ਡਾਕਟਰੀ ਜਾਂਚ ਅਤੇ ਰਾਈਫ਼ਲ 'ਤੇ ਉਸਦੀਆਂ ਉੱਗਲਾਂ ਦੇ ਨਿਸ਼ਾਨਾਂ ਦੇ ਫੋਰੈਂਸਿਕ ਟੈਸਟ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਨੂੰ ਸੌਂਪੀ ਗਈ ਹੈ। ਦੇਸਾਈ ਮੋਹਨ ਵੱਲੋਂ ਪੁੱਛਗਿੱਛ ਦੌਰਾਨ ਦਿੱਤੇ ਗਏ ਬਿਆਨਾਂ ਤੋਂ ਬਾਅਦ ਉਸ ਨੂੰ 17 ਅਪ੍ਰੈਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸਨੂੰ 20 ਅਪ੍ਰੈਲ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਸਿਵਲ ਅਦਾਲਤ 'ਚ ਸੁਣਵਾਈ ਕੀਤੀ ਜਾਵੇਗੀ। ਚਾਰਜਸ਼ੀਟ 'ਚ 'ਸਡੋਮੀ' ਅਤੇ ਰਾਈਫ਼ਲ ਚੋਰੀ ਹੋਣ ਦੇ ਪਹਿਲੂਆਂ ਦੇ ਖੁੱਲ੍ਹਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ- ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਘਰ 'ਚ ਪੁਆਏ ਵੈਣ, ਮਲਬੇ ਹੇਠਾਂ ਦੱਬਣ ਕਾਰਨ ਵਿਅਕਤੀ ਦੀ ਮੌਤ

ਇਸ ਤੋਂ ਇਲਾਵਾ ਪਹਿਲਾ ਦਿੱਤੇ ਗਏ ਹੁਕਮਾਂ ਦੇ ਆਧਾਰ 'ਤੇ ਆਰਮੀ ਕੋਰਟ ਆਫ਼ ਇਨਕੁਆਰੀ (ਸੀ. ਓ. ਆਈ.) ਨੂੰ ਵੀ ਜਾਰੀ ਰੱਖਿਆ ਜਾਵੇਗਾ। ਦੱਸ ਦੇਈਏ ਕਿ ਸੀ. ਓ. ਆਈ. ਤਹਿਤ ਉਨ੍ਹਾਂ ਅਧਿਕਾਰੀਆਂ 'ਤੇ ਦੋਸ਼ ਲੱਗ ਸਕਦੇ ਹਨ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਮੁਲਜ਼ਮ ਸਰੀਰਕ ਸੋਸ਼ਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਵੱਲੋਂ ਆਪਣੀ ਸਮੱਸਿਆ ਸਾਂਝੀ ਕਰਨ 'ਤੇ ਕੀ ਉਕਤ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿ ਨਹੀਂ। ਹਾਲਾਂਕਿ ਦੇਸਾਈ ਨੇ ਰਾਈਫ਼ਲ ਚੋਰੀ ਕਰਨ ਦਾ ਕਬੂਲ ਲਿਆ ਹੈ ਪਰ ਸੀ. ਓ. ਆਈ. ਫਿਰ ਵੀ ਅਸਲਾਖਾਨੇ ਦੀ ਡਿਊਟੀ ਵਿੱਚ ਵਰਤੀ ਗਈ ਅਣਗਹਿਲੀ ਦੀ ਜਾਂਚ ਕਰਨ ਦੀ ਵੀ ਕੋਸ਼ਿਸ਼ ਕਰੇਗੀ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਦੱਸ ਦੇਈਏ ਕਿ 9 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ 'ਚੋਂ ਇੰਸਾਸ ਰਾਈਫ਼ਲ ਅਤੇ 28 ਰੌਂਦ ਚੋਰੀ ਹੋਏ ਸਨ। ਇਸ ਤੋਂ ਬਾਅਦ 12 ਅਪ੍ਰੈਲ ਨੂੰ ਜਦੋਂ ਦੋਸ਼ੀ ਨੇ ਕਥਿਤ ਤੌਰ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਨੇ ਬਾਅਦ ਵਿੱਚ ਦੋਸ਼ੀ ਨੇ ਰਾਈਫ਼ਲ ਨੂੰ ਇਕ ਕੱਪੜੇ 'ਚ ਲਪੇਟ ਕੇ ਪਲਾਸਟਿਕ ਦੇ ਲਿਫ਼ਾਫ਼ੇ 'ਚ ਪਾ ਕੇ ਸੀਵਰੇਜ ਦੇ ਟੋਏ 'ਚ ਲੁਕਾ ਦਿੱਤਾ ਸੀ। ਇਸ ਵਾਰਦਾਤ 'ਚ ਫ਼ੌਜ ਦੇ 4 ਜਵਾਨਾਂ ਦਾ ਕਤਲ ਤੜਕੇ ਕਰੀਬ 4.30 ਵਜੇ ਆਫ਼ੀਸਰਜ਼ ਮੈਸ ਦੇ ਕੋਲ ਬੈਰਕ ਰੋਮ 'ਚ ਕੀਤਾ ਗਿਆ। ਫਿਰ ਵਾਰਦਾਤ ਤੋਂ 5 ਦਿਨ ਬਾਅਦ ਯਾਨੀ 17 ਅਪ੍ਰੈਲ ਨੂੰ ਬਠਿੰਡਾ ਪੁਲਸ ਅਤੇ ਫ਼ੌਜ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੇਸਾਈ ਮੋਹਨ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News