ਪੰਜਾਬ ''ਚ ''ਅਸਲਾ'' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
Thursday, Jul 30, 2020 - 09:05 AM (IST)
ਮੋਗਾ (ਗੋਪੀ ਰਾਊਕੇ) : ਪੰਜਾਬ ਸਰਕਾਰ ਨੇ ਆਰਮਜ਼ ਐਕਟ-1959 ਦੀ ਧਾਰਾ 3(3) 'ਚ ਸੋਧ ਕਰ ਕੇ ਫ਼ੈਸਲਾ ਲਿਆ ਹੈ ਕਿ ਹੁਣ ਕੋਈ ਵੀ ਅਸਲਾ ਲਾਈਸੈਂਸ ਧਾਰਕ 2 ਤੋਂ ਵੱਧ ਅਸਲੇ ਆਪਣੇ ਕੋਲ ਨਹੀਂ ਰੱਖ ਸਕਦਾ ਅਤੇ ਜੇਕਰ ਕਿਸੇ ਅਸਲਾ ਲਾਈਸੈਂਸ ਧਾਰਕ ਕੋਲ 2 ਤੋਂ ਜ਼ਿਆਦਾ ਅਸਲੇ ਹਨ ਤਾਂ ਉਸਨੂੰ ਬਾਕੀ ਅਸਲੇ ਆਪਣੇ ਨਜ਼ਦੀਕੀ ਪੁਲਸ ਥਾਣੇ ਜਾਂ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੀਤਾ ਗਿਆ ਜ਼ਬਰੀ ਸੇਵਾਮੁਕਤ, ਜਾਣੋ ਕਾਰਨ
ਇਸੇ ਤਰ੍ਹਾਂ ਆਰਮਡ ਫੋਰਸ ਦੇ ਮੈਂਬਰ, ਜਿਨ੍ਹਾਂ ਕੋਲ 2 ਤੋਂ ਵੱਧ ਅਸਲੇ ਹਨ, ਉਨ੍ਹਾਂ ਨੂੰ ਯੂਨਿਟ ਆਰਮੋਰੀ 'ਚ 12 ਦਸੰਬਰ, 2020 ਤੱਕ ਜਮ੍ਹਾਂ ਕਰਵਾਉਣੇ ਪੈਣਗੇ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਸਮੂਹ ਅਸਲਾ ਧਾਰਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਨ੍ਹਾਂ ਕੋਲ 2 ਤੋਂ ਵੱਧ ਹਥਿਆਰ ਹਨ, ਉਹ ਵਾਧੂ ਹਥਿਆਰ ਆਪਣੇ ਨੇੜਲੇ ਪੁਲਸ ਥਾਣੇ ਜਾਂ ਅਸਲਾ ਡੀਲਰ ਕੋਲ ਤੁਰੰਤ ਜਮ੍ਹਾਂ ਕਰਵਾਉਣ।
ਇਹ ਵੀ ਪੜ੍ਹੋ : ਪੰਜਾਬ ਦੀ 'ਸਨਅਤ' ਲਈ ਪਾਵਰਕਾਮ ਦਾ ਨਵਾਂ ਤਾਨਾਸ਼ਾਹੀ ਫਰਮਾਨ
ਵਾਧੂ ਅਸਲਾ ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਆਰਮਜ਼ ਐਕਟ-1959 ਅਤੇ ਆਰਮਜ਼ ਰੂਲਜ਼-2016 ਤਹਿਤ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ 2 ਤੋਂ ਵੱਧ ਹਥਿਆਰਾਂ ਨੂੰ ਜਮ੍ਹਾਂ ਕਰਵਾਉਣ ਉਪਰੰਤ ਅਸਲੇ ਨੂੰ ਡਿਸਪੋਜ਼ ਆਫ (ਸੇਲ/ਟ੍ਰਾਂਸਫਰ) ਕਰਨ ਦੀ ਕਾਰਵਾਈ ਵੀ ਤੁਰੰਤ ਅਮਲ 'ਚ ਲਿਆਂਦੀ ਜਾਵੇ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮ ਦੇ ਪਰਿਵਾਰ ਵੱਲੋਂ ਮਾਂ-ਪੁੱਤ ਨਾਲ ਭਾਰੀ ਕੁੱਟਮਾਰ, ਪਾੜੇ ਕੱਪੜੇ