ਪਿੰਡ ਪੱਧਰੀ ਕਲਾਂ ਵਿਖੇ ਕਿਸਾਨਾਂ ਦੇ ਕੱਚੇ ਪਹੇ ਪੱਕੇ ਕਰਨ ਦੇ ਕੰਮ ਦੀ ਕੀਤੀ ਸ਼ੁਰੂਆਤ

10/17/2017 3:19:54 PM

ਝਬਾਲ (ਨਰਿੰਦਰ) - ਹਲਕਾ ਵਿਧਾਇਕ ਡਾਂ. ਧਰਮਵੀਰ ਅਗਨੀਹੋਤਰੀ ਵਲੋ ਹਲਕੇ ਦੇ ਪਿੰਡਾਂ 'ਚ ਸ਼ੁਰੂ ਕੀਤੇ ਵਿਕਾਸ ਕਾਰਜਾਂ ਤਹਿਤ ਅੱਜ ਪਿੰਡ ਪੱਧਰੀ ਕਲਾਂ ਵਿਖੇ ਕਾਂਗਰਸੀ ਆਗੂ ਸਲਵਿੰਦਰ ਸਿੰਘ ਦੀ ਅਗਵਾਈ 'ਚ ਪੰਚਾਇਤ ਨੇ 18 ਲੱਖ ਰੁਪਏ ਦੀ ਗ੍ਰਾਂਟ ਨਾਲ ਪਿੰਡ ਦੇ ਕਿਸਾਨਾਂ ਦੀਆਂ ਬਹਿਕਾਂ ਨੂੰ ਜਾਂਦੇ ਰਸਤਿਅੰ ਨੂੰ ਪੱਕਾਂ ਕਰਨ ਦੇ ਕੰਮ ਦੀ ਸ਼ੁਰੂਆਤ ਮੈਂਬਰ ਦਿਲਬਾਗ ਸਿੰਘ ਦੀ ਬਹਿਕ ਨੂੰ ਜਾਂਦੇ ਰਸਤੇ ਨੂੰ ਪੱਕਿਆ ਕਰਨ ਦੇ ਕੰਮ ਨੂੰ ਸ਼ੁਰੂ ਕਰਕੇ ਕੀਤੀ। ਇਸ ਸਮੇ ਕਾਂਗਰਸ ਦੇ ਜਨਰਲ ਸਕੱਤਰ ਸਲਵਿੰਦਰ ਸਿੰਘ ਪੱਧਰੀ ਨੇ ਦੱਸਿਆ ਕਿ ਵਿਧਾਇਕ ਡਾ. ਅਗਨੀਹੋਤਰੀ ਵਲੋ ਭੇਜੀਆਂ ਜਾ ਰਹੀਆਂ ਪਿੰਡ ਦੇ ਵਿਕਾਸ ਲਈ ਗ੍ਰਾਟਾਂ ਨਾਲ ਪਿੰਡ 'ਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ ਅਤੇ ਰਹਿੰਦੇ ਵਿਕਾਸ ਦੇ ਕੰਮ ਕਰਾਉਣ ਲਈ ਹੋਰ ਗ੍ਰਾਟਾਂ ਲਿਆਦੀਆਂ ਜਾਣਗੀਆਂ । ਇਸ ਸਮੇਂ ਇਕੱਤਰ ਪਿੰਡ ਵਾਸੀਆਂ ਨੇ ਪਿੰਡ ਨੂੰ ਗ੍ਰਾਂਟ ਜਾਰੀ ਕਰਨ ਲਈ ਹਲਕਾ ਵਿਧਾਇਕ ਡਾ.ਅਗਨੀਹੋਤਰੀ ਦਾ ਧੰਨਵਾਦ ਕੀਤਾ ।


Related News