ਨਸ਼ੇ ''ਚ ਧੁੱਤ ਵਿਅਕਤੀ ਨੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ
Saturday, Sep 09, 2017 - 07:41 AM (IST)
ਤਰਨਤਾਰਨ(ਪਨੂੰ)-ਪਿੰਡ ਸ਼ਕਰੀ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਵਿਅਕਤੀ ਵੱਲੋਂ ਨਸ਼ੇ ਵਿਚ ਧੁੱਤ ਹੋ ਕੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਲਦੇਵ ਸਿੰਘ ਨੇ ਥਾਣਾ ਸਰਹਾਲੀ ਵਿਖੇ ਆਪਣਾ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਪਿੰਡ ਸ਼ਕਰੀ ਵਿਖੇ ਬਤੌਰ ਗੰ੍ਰਥੀ ਸੇਵਾ ਨਿਭਾਅ ਰਿਹਾ ਹੈ। 6 ਸਤੰਬਰ ਨੂੰ ਕਰੀਬ 7.30 ਵਜੇ ਸਤਪਾਲ ਸਿੰਘ ਉਰਫ ਪਾਲਾ ਜੋ ਕਿ ਸ਼ਰਾਬੀ ਹਾਲਤ ਵਿਚ ਸੀ, ਉਹ ਗੁਰਦੁਆਰਾ ਸਾਹਿਬ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋ ਗਿਆ ਤੇ ਉਸ ਨੇ ਪ੍ਰਸ਼ਾਦ ਵੀ ਖਿਲਾਰ ਦਿੱਤਾ। ਸ਼ਰਾਬੀ ਹਾਲਤ ਵਿਚ ਉਸ ਨੇ ਗੁਟਕਾ ਸਾਹਿਬ ਨੂੰ ਹੱਥਾਂ ਵਿਚ ਫੜ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਏ. ਐੱਸ. ਆਈ. ਸਾਹਿਬ ਸਿੰਘ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
