APS ਦਿਓਲ ਦੀ ਥਾਂ ਦੀਪਇੰਦਰ ਸਿੰਘ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

Friday, Nov 19, 2021 - 07:58 PM (IST)

APS ਦਿਓਲ ਦੀ ਥਾਂ ਦੀਪਇੰਦਰ ਸਿੰਘ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ AG

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਹੁਣ ਐਡਵੋਕੇਟ ਜਨਰਲ (ਏ.ਜੀ.) ਦੇ ਅਹੁਦੇ 'ਤੇ ਦੀਪਇੰਦਰ ਸਿੰਘ ਪਟਵਾਲੀਆ ਨੂੰ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਏ.ਜੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਕਾਫ਼ੀ ਹਲਚਲ ਰਹੀ। ਇਸ ਤੋਂ ਪਹਿਲਾਂ ਸੂਬੇ 'ਚ ਏ.ਜੀ. ਦੇ ਅਹੁਦੇ 'ਤੇ ਏ.ਪੀ.ਐੱਸ. ਦਿਓਲ ਦੀ ਨਿਯੁਕਤੀ ਕੀਤੀ ਗਈ ਸੀ ਪਰ ਸਿੱਧੂ ਦੇ ਇਤਰਾਜ਼ ਤੋਂ ਬਾਅਦ ਹੁਣ ਏ.ਜੀ. ਦੇ ਅਹੁਦੇ ਨੂੰ ਲੈ ਕੇ ਦੀਪਇੰਦਰ ਸਿੰਘ ਪਟਵਾਲੀਆ ਦਾ ਨਾਂ ਸਾਹਮਣੇ ਆ ਰਿਹਾ ਸੀ ਜਿਸ 'ਤੇ ਅੱਜ ਮੋਹਰ ਲੱਗ ਗਈ ਹੈ।

ਇਹ ਵੀ ਪੜ੍ਹੋ : ਰੂਸ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਵਾਇਰਸ ਨਾਲ ਰਿਕਾਰਡ ਗਿਣਤੀ 'ਚ ਹੋਈ ਲੋਕਾਂ ਦੀ ਮੌਤ

PunjabKesari

ਜ਼ਿਕਰਯੋਗ ਹੈ ਕਿ ਸੂਬੇ 'ਚ ਏ.ਜੀ.ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਫੀ ਨਾਰਾਜ਼ ਹੋ ਗਏ ਅਤੇ ਇਨ੍ਹਾਂ ਹੀ ਨਹੀਂ ਸਿੱਧੂ ਨੇ ਇਸ ਨਿਯੁਕਤੀ ਤੋਂ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਚੰਨੀ ਸਰਕਾਰ ਦੇ 'ਤੇ ਇਨ੍ਹਾਂ ਦਬਾਅ ਬਣਾਇਆ ਗਿਆ ਕਿ ਆਖਿਰ 'ਚ ਪੰਜਾਬ ਕਾਂਗਰਸ ਨੂੰ ਏ.ਜੀ. ਨੂੰ ਬਦਲਣਾ ਪਿਆ ਅਤੇ ਹੁਣ ਏ.ਜੀ. ਦੇ ਅਹੁਦੇ 'ਤੇ ਦੀਪਇੰਦਰ ਸਿੰਘ ਪਟਵਾਲੀਆ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਦੇ ਜੰਤੁ ਬਾਜ਼ਾਰ 'ਚ ਇਕ ਮਹਿਲਾ ਵਿਕਰੇਤਾ ਦਾ ਸੀ : ਅਧਿਐਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News