ਮੰਦਰ ਨੂੰ ਅੱਗ ਲਗਾਉਣ ਵਾਲਿਆਂ ਨੂੰ ਮੁਆਫੀ ਦਿੰਦੇ ਹੀ ਪ੍ਰਸ਼ਾਸਨ ਆਪਣੀ ਜ਼ੁਬਾਨ ਤੋਂ ਪਲਟਿਆ

Tuesday, Jul 20, 2021 - 04:40 PM (IST)

ਮੰਦਰ ਨੂੰ ਅੱਗ ਲਗਾਉਣ ਵਾਲਿਆਂ ਨੂੰ ਮੁਆਫੀ ਦਿੰਦੇ ਹੀ ਪ੍ਰਸ਼ਾਸਨ ਆਪਣੀ ਜ਼ੁਬਾਨ ਤੋਂ ਪਲਟਿਆ

ਗੁਰਦਾਸਪੁਰ/ਇਸਲਾਮਾਬਾਦ (ਜ. ਬ.) : ਜਿਸ ਖੈਬਰ ਪਖਤੂਨਵਾਂ ਸੂਬੇ ਦੇ ਜ਼ਿਲ੍ਹਾ ਕਰਕ ’ਚ ਸ਼੍ਰੀ ਪਰਮ ਹੰਸ ਜੀ ਦੀ ਸਮਾਧੀ ਮੰਦਰ ਸਬੰਧੀ ਹਿੰਦੂ ਫਿਰਕੇ ਦੇ ਲੋਕਾਂ ਨੇ ਬੀਤੇ ਦਿਨੀਂ ਮੰਦਰ ਨੂੰ ਅੱਗ ਲਗਾਉਣ ਸਮੇਤ ਭੰਨਤੋੜ ਕਰਨ ਦੇ ਦੋਸ਼ ’ਚ ਮੁਆਫੀ ਦੇ ਦਿੱਤੀ ਸੀ। ਕਰਕ ਪ੍ਰਸ਼ਾਸਨ ਨੇ ਸਾਰੇ 360 ਦੋਸ਼ੀਆਂ ਖ਼ਿਲਾਫ਼  ਅਦਾਲਤ ’ਚ ਚੱਲ ਰਹੇ ਕੇਸ ਨੂੰ ਵਾਪਸ ਵੀ ਲੈ ਗਿਆ ਸੀ ਪਰ ਮਾਮਲਾ ਸ਼ਾਂਤ ਹੋਣ ਤੋਂ ਬਾਅਦ ਹੁਣ ਫਿਰ ਨਵੇਂ ਸਿਰੇ ਤੋਂ ਇਸ ਮੰਦਰ ’ਚ ਉਹੀ ਪੁਰਾਣੇ ਬਾਥਰੂਮ ਬਣਾਉਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਹਿੰਦੂ ਫਿਰਕੇ ਦੇ ਲੋਕਾਂ ਨੇ ਸ਼੍ਰੀ ਪਰਮ ਹੰਸ ਜੀ ਦੇ ਸ਼ਹੀਦੀ ਦਿਵਸ ਸਬੰਧੀ ਪ੍ਰੋਗਰਾਮ ਲਈ ਇਸਲਾਮਾਬਾਦ ਤੋਂ ਰੈਡੀਮੇਡ ਬਾਥਰੂਮ ਮੰਗਵਾ ਲਏ ਅਤੇ ਮੰਦਰ ਤੋਂ ਕੁਝ ਦੂਰੀ ’ਤੇ ਰਖਵਾ ਦਿੱਤਾ ਤਾਂ ਕਿ ਮੰਦਰ ਆਉਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ : 13 ਸਾਲ ਦੀ ਬੱਚੀ ਦੀ ਬਦੌਲਤ 6 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, ਜਾਣ ਹੋਵੋਗੇ ਹੈਰਾਨ

ਜਿਸ ’ਤੇ ਮੁਸਲਿਮ ਫਿਰਕੇ ਦੇ ਲੋਕਾਂ ਨੇ ਫਿਰ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਬਾਥਰੂਮਾਂ ਨੂੰ ਮੰਦਰ ਦੇ ਨਾਲ ਲੱਗਦੀ ਜ਼ਮੀਨ ’ਤੇ ਰੱਖਣ ਦੀ ਜਿੱਦ ਕੀਤੀ। ਜਿਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜਦ ਅਸੀਂ ਹਿੰਦੂ ਫਿਰਕੇ ਦੇ ਲੋਕਾਂ ਦੀ ਗੱਲ ਮੰਨ ਕੇ ਜਨਤਕ ਬਾਥਰੂਮ ਮੰਦਰ ਤੋਂ ਦੂਰ ਬਣਾਉਂਦੇ ਹਾਂ ਤਾਂ ਇਸ ਮੰਦਰ ’ਤੇ ਫਿਰ ਤੋਂ ਮੁਸਲਿਮ ਫਿਰਕੇ ਦੇ ਲੋਕ ਹਮਲਾ ਕਰ ਸਕਦੇ ਹਨ। ਇਸ ਲਈ ਬਾਥਰੂਮ ਮੰਦਰ ਦੇ ਨਾਲ ਲੱਗਦੀ ਜ਼ਮੀਨ ’ਤੇ ਹੀ ਬਣਾਉਣੇ ਹੋਣਗੇ।

ਇਹ ਵੀ ਪੜ੍ਹੋ : ਰਾਜਗ ਸਰਕਾਰ ਨੇ ਸਿਆਸਤਦਾਨਾਂ ਤੇ ਹੋਰਨਾਂ ਦੇ ਫੋਨ ਟੈਪ ਕਰ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ : ਅਮਰਿੰਦਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News