ਗੈਂਗਸਟਰ ਕੌਸ਼ਲ ਦਾ ਸੱਜਾ ਹੱਥ ਪੁਨੀਤ ਨੇ ਭਰਾ ਦਾ ਵਿਆਹ ਕਰਵਾ ਕੇ ਭੇਜਿਆ ਵਿਦੇਸ਼, ਭੇਸ ਬਦਲ ਕੇ ਹੋਇਆ ਸੀ ਸ਼ਾਮਲ

Wednesday, Apr 20, 2022 - 11:41 AM (IST)

ਗੈਂਗਸਟਰ ਕੌਸ਼ਲ ਦਾ ਸੱਜਾ ਹੱਥ ਪੁਨੀਤ ਨੇ ਭਰਾ ਦਾ ਵਿਆਹ ਕਰਵਾ ਕੇ ਭੇਜਿਆ ਵਿਦੇਸ਼, ਭੇਸ ਬਦਲ ਕੇ ਹੋਇਆ ਸੀ ਸ਼ਾਮਲ

ਜਲੰਧਰ (ਜ. ਬ.)–3-3 ਕਤਲਾਂ ਵਿਚ ਸ਼ਾਮਲ ਅਤੇ ਗੁਰੂਗ੍ਰਾਮ ਦੇ ਮਸ਼ਹੂਰ ਗੈਂਗਸਟਰ ਕੌਸ਼ਲ ਦਾ ਸੱਜਾ ਹੱਥ ਪੁਨੀਤ ਸ਼ਰਮਾ ਨੇ ਆਪਣੇ ਭਰਾ ਨੂੰ ਵਿਦੇਸ਼ ਭੇਜ ਦਿੱਤਾ ਹੈ। ਵਿਦੇਸ਼ ਭੇਜਣ ਤੋਂ ਪਹਿਲਾਂ ਕਰਤਾਰਪੁਰ ਨੇੜੇ ਉਸ ਦਾ ਵਿਆਹ ਵੀ ਕਰਵਾਇਆ, ਜਿਸ ਵਿਚ ਪੁਨੀਤ ਖ਼ੁਦ ਭੇਸ ਬਦਲ ਕੇ ਆਇਆ ਸੀ। ਉਸ ਤੋਂ ਬਾਅਦ ਸ਼ਹਿਰ ਦੇ ਇਕ ਪ੍ਰਸਿੱਧ ਟਰੈਵਲ ਏਜੰਟ ਕੋਲੋਂ 30 ਲੱਖ ਰੁਪਏ ਦਾ ਵੀਜ਼ਾ ਲੁਆ ਕੇ ਉਸ ਨੇ ਆਪਣੇ ਭਰਾ ਅਤੇ ਭਾਬੀ ਨੂੰ ਵਿਦੇਸ਼ ਭੇਜ ਦਿੱਤਾ।

ਸੂਤਰਾਂ ਦੀ ਮੰਨੀਏ ਤਾਂ ਪੁਨੀਤ ਨੂੰ ਡਰ ਸੀ ਕਿ ਉਸ ਦੇ ਵਿਰੋਧੀ ਗੈਂਗਸਟਰ ਰੰਜਿਸ਼ ਕੱਢਣ ਲਈ ਉਸ ਦੇ ਭਰਾ ’ਤੇ ਹਮਲਾ ਕਰ ਸਕਦੇ ਹਨ। ਪੁਲਸ ਵੀ ਭਰਾ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਵੇ, ਇਸ ਲਈ ਉਸ ਨੇ ਉਸ ਦਾ ਵਿਆਹ ਕਰਵਾ ਕੇ ਵਿਦੇਸ਼ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੁਨੀਤ ਦਾ ਭਰਾ ਜਦੋਂ ਦਿੱਲੀ ਏਅਰਪੋਰਟ ’ਤੇ ਗਿਆ ਤਾਂ ਪੁਨੀਤ ਖ਼ੁਦ ਉਸ ਨੂੰ ਸੋਨੀਪਤ ਵਿਚ ਮਿਲਿਆ ਅਤੇ ਪੈਸੇ ਵੀ ਦਿੱਤੇ। ਉਦੋਂ ਪੁਨੀਤ ਦੇ ਨਾਲ 2 ਹੋਰ ਗੱਡੀਆਂ ਸਨ ਅਤੇ ਗੱਡੀਆਂ ਵਿਚ ਅਸਲੇ ਨਾਲ ਲੈਸ ਸਾਥੀ ਗੈਂਗਸਟਰ ਸਨ। ਲੱਲੀ ਵੀ ਉਸ ਦੇ ਨਾਲ ਹੀ ਹੁੰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਨੀਤ ਅਤੇ ਲੱਲੀ ਸਮੇਤ ਵਿਕਾਸ ਨਾਂ ਦਾ ਗੈਂਗਸਟਰ ਇਕੱਠੇ ਹੀ ਹਨ ਅਤੇ ਕੌਸ਼ਲ ਦੀ ਛਤਰ-ਛਾਇਆ ਵਿਚ ਰਹਿ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਦੱਸਿਆ ਜਾ ਰਿਹਾ ਹੈ ਕਿ ਕੌਸ਼ਲ ਵੀ ਕਾਫ਼ੀ ਚਲਾਕ ਹੈ, ਜਿਸ ਨੂੰ ਪੁਲਸ ਜਦੋਂ ਵੀ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ, ਉਸ ਨੇ ਕਦੀ ਵੀ ਪੁਨੀਤ ਅਤੇ ਉਸ ਦੇ ਨਾਲ ਰਹਿ ਰਹੇ ਗੈਂਗਸਟਰਾਂ ਦੀ ਲੋਕੇਸ਼ਨ ਨਹੀਂ ਦੱਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਸ਼ਲ ਨੇ ਹੋਰ ਕਾਂਡ ਕਰਵਾਉਣ ਲਈ ਪੁਨੀਤ, ਲੱਲੀ ਅਤੇ ਵਿਕਾਸ ਨੂੰ ਸਾਈਡ ’ਤੇ ਕੀਤਾ ਹੋਇਆ ਹੈ। ਕੌਸ਼ਲ ਦਾ ਗੈਂਗ ਅਜੇ ਵੀ ਸਰਗਰਮ ਹੈ, ਜਿਹੜਾ ਗੁਰੂਗ੍ਰਾਮ ਅਤੇ ਮੈਟਰੋ ਸਿਟੀ ਵਿਚ ਸੁਪਾਰੀ ਲੈ ਕੇ ਹੱਤਿਆ, ਕਿਡਨੈਪਿੰਗ ਅਤੇ ਵਿਵਾਦ ਵਾਲੀ ਪ੍ਰਾਪਰਟੀ ’ਤੇ ਕਬਜ਼ਾ ਕਰ ਕੇ ਆਪਣਾ ਖਰਚਾ ਚਲਾ ਰਿਹਾ ਹੈ।
 

ਵਧੀਆ ਕੁਆਲਿਟੀ ਦੇ ਹਥਿਆਰਾਂ ਨਾਲ ਲੈਸ ਹੈ ਪੁਨੀਤ!
ਸੂਤਰਾਂ ਦਾ ਦਾਅਵਾ ਹੈ ਕਿ ਇਸ ਸਮੇਂ ਪੁਨੀਤ ਕੋਲ ਵਧੀਆ ਕੁਆਲਿਟੀ ਦੇ ਹਥਿਆਰ ਹਨ। ਇਹ ਹਥਿਆਰ ਵੀ ਕੌਸ਼ਲ ਨੇ ਹੀ ਮੁਹੱਈਆ ਕਰਵਾਏ ਸਨ। ਪੁਨੀਤ ਇਸ ਸਮੇਂ ਕੌਸ਼ਲ ਦਾ ਕੰਮ ਵੀ ਵੇਖ ਰਿਹਾ ਹੈ ਅਤੇ ਉਸ ਦੇ ਗੈਂਗ ਦਾ ਕੰਮ ਵੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News