ਚਾਈਨਾ ਡੋਰ ਨੇ ਇਕ ਹੋਰ ਵਿਅਕਤੀ ਨੂੰ ਬਣਾਇਆ ਸ਼ਿਕਾਰ, ਗਲ ’ਤੇ ਲੱਗਾ 3 ਇੰਚ ਡੂੰਘਾ ਕਟ

Sunday, Jan 21, 2024 - 10:48 PM (IST)

ਚਾਈਨਾ ਡੋਰ ਨੇ ਇਕ ਹੋਰ ਵਿਅਕਤੀ ਨੂੰ ਬਣਾਇਆ ਸ਼ਿਕਾਰ, ਗਲ ’ਤੇ ਲੱਗਾ 3 ਇੰਚ ਡੂੰਘਾ ਕਟ

ਲੁਧਿਆਣਾ (ਰਾਜ) - ਲੋਹੜੀ ਕਦੋਂ ਦੀ ਲੰਘ ਚੁੱਕੀ ਹੈ, ਪਰ ਲੋਕਾਂ ਨੇ ਪਲਾਸਟਿਕ ਡੋਰ ਦਾ ਇਸਤੇਮਾਲ ਕਰਨਾ ਬੰਦ ਨਹੀਂ ਕੀਤਾ। ਪਲਾਸਟਿਕ ਡੋਰ ਨੇ ਫਿਰ ਇਕ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਦਾ ਗਲ ਕੱਟ ਦਿੱਤਾ। ਜਿਸ ਕਾਰਨ ਵਿਅਕਤੀ ਦੇ ਗਲ ’ਤੇ 3 ਇੰਚ ਡੂੰਘਾ ਕਟ ਲੱਗ ਗਿਆ ਅਤੇ ਉਹ ਬੇਹੋਸ਼ ਹੋ ਗਿਆ ਸੀ। ਆਸ-ਪਾਸ ਮੌਜੂਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਗਲੇ ’ਤੇ ਟਾਂਕੇ ਲੱਗੇ ਹਨ।

ਇਹ ਵੀ ਪੜ੍ਹੋ : ਆਸਾਮ 'ਚ 'ਭਾਰਤ ਜੋੜੋ ਨਿਆਂ ਯਾਤਰਾ' ਦੌਰਾਨ ਭੀੜ ਨੇ ਰੋਕੀ ਰਾਹੁਲ ਗਾਂਧੀ ਦੀ ਬੱਸ, ਲਾਏ ਮੋਦੀ-ਮੋਦੀ ਦੇ ਨਾਅਰੇ

ਜਾਣਕਾਰੀ ਦਿੰਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੁੱਗਰੀ ਦਾ ਰਹਿਣ ਵਾਲਾ ਹੈ। ਉਹ ਮੋਟਰਸਾਈਕਲ ’ਤੇ ਆਪਣੀ ਬੇਟੀ ਦੇ ਨਾਲ ਜਗਰਾਓਂ ਪੁਲ ਤੋਂ ਹੁੰਦੇ ਹੋਏ ਦੁੱਗਰੀ ਜਾ ਰਿਹਾ ਸੀ। ਪੁਲ ਦੇ ਉਪਰ ਅਚਾਨਕ ਪਲਾਸਟਿਕ ਡੋਰ ਆਈ ਅਤੇ ਉਸ ਦੇ ਗਲੇ ’ਚ ਲਿਪਟ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸੋਚ ਪਾਉਂਦਾ ਜਾਂ ਸੰਭਲ ਪਾਉਂਦਾ, ਡੋਰ ਨੇ ਉਸਦਾ ਗਲਾ ਕੱਟ ਦਿੱਤਾ।

ਉਸ ਦੇ ਗਲੇ ’ਤੇ 3 ਇੰਚ ਡੂੰਘਾ ਕਟ ਲੱਗ ਗਿਆ, ਜਿਸ ਕਾਰਨ ਖੂਨ ਜ਼ਿਆਦਾ ਨਿਕਲਣ ਲੱਗਾ। ਉਸ ਦੀ ਬੇਟੀ ਨੇ ਰਾਹਗੀਰਾਂ ਨੂੰ ਮਦਦ ਲਈ ਰੋਕਿਆ ਅਤੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਗਲੇ 'ਤੇ ਟਾਂਕੇ ਲਗਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News