ਵੱਡੀ ਸਕੀਮ ਦਾ ਲਾਹਾ ਲੈਣ ਵਾਲੇ ਪੰਜਾਬੀਆਂ ਲਈ ਇਕ ਹੋਰ ਮੌਕਾ, ਦੇਖਿਓ ਕਿਤੇ...
Wednesday, Mar 12, 2025 - 11:56 AM (IST)

ਲੁਧਿਆਣਾ (ਵਿੱਕੀ) : ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ ਵਧਾ ਦਿੱਤੀ ਗਈ ਹੈ। ਹੁਣ ਚਾਹਵਾਨ ਉਮੀਦਵਾਰ 31 ਮਾਰਚ ਤੱਕ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ ਅਤੇ ਇਸ ਲਈ ਵੈੱਬਸਾਈਟ pminternship.mca.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਚਾਹਵਾਨ ਨੌਜਵਾਨ ਜ਼ਰਾ ਜਲਦੀ ਕਰ ਲੈਣ ਕਿਤੇ ਮੌਕਾ ਹੱਥੋਂ ਨਾ ਖੁੰਝ ਜਾਵੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਸ ਨੇ ਦਿੱਤੀ। ਇਸ ਪ੍ਰੋਗਰਾਮ ਤਹਿਤ 185 ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ਪੇਸ਼ੇਵਰ ਕੰਮ ਦੇ ਮਾਹੌਲ ਤੋਂ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ : ਪੰਜਾਬੀਓ ਖ਼ਤਰਨਾਕ ਬੀਮਾਰੀ ਤੋਂ ਸਾਵਧਾਨ! ਨਾ ਪੀਓ ਟੂਟੀਆਂ ਦਾ ਪਾਣੀ, ਜਾਰੀ ਹੋਏ ਸਖ਼ਤ ਹੁਕਮ
ਚੁਣੇ ਗਏ ਇੰਟਰਨਜ਼ ਨੂੰ ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ ’ਚ ਰੱਖਿਆ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਮਿਲੇਗਾ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਜ਼ਰੂਰੀ ਹੁਨਰਾਂ ਅਤੇ ਉਦਯੋਗਿਕ ਗਿਆਨ ਨਾਲ ਸਸ਼ਕਤ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ’ਚ ਵਾਧਾ ਹੁੰਦਾ ਹੈ। ਇਸ ਯੋਜਨਾ ਲਈ ਉਹ ਉਮੀਦਵਾਰ ਪਾਤਰ ਹੋਣਗੇ, ਜੋ ਘੱਟ ਆਮਦਨੀ ਵਾਲੇ ਪਰਿਵਾਰਾਂ (21-24 ਸਾਲ) ਨਾਲ ਸਬੰਧਿਤ ਹਨ, ਜਿਨ੍ਹਾਂ ਦੀ ਸਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੈ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਹੈ, ਉਹ ਇਸ ਸਕੀਮ ਲਈ ਯੋਗ ਹੋਣਗੇ। ਘੱਟੋ-ਘੱਟ ਵਿੱਦਿਅਕ ਯੋਗਤਾ 10ਵੀਂ ਪਾਸ ਜਾਂ ਇਸ ਤੋਂ ਵੱਧ (ਆਈ. ਟੀ. ਆਈ., ਪੌਲੀਟੈਕਨਿਕ, ਗ੍ਰੈਜੂਏਸ਼ਨ ਆਦਿ) ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਇੰਟਰਨਸ ਨੂੰ ਪ੍ਰਤੀ ਮਹੀਨਾ 5,000 ਰੁਪਏ ਵਜ਼ੀਫਾ ਮਿਲੇਗਾ। 500 ਰੁਪਏ ਕੰਪਨੀ ਦੇ ਵਲੋਂ 4500 ਸਰਕਾਰ ਵਲੋਂ ਡੀ. ਬੀ. ਟੀ. ਦੇ ਰਾਹੀਂ ਇੰਟਰਨਸ ਨੂੰ ਇਕ ਵਾਰ ਕੀਤੀ ਗ੍ਰਾਂਟ ਵੀ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ, ਆਈ. ਆਈ. ਟੀ./ਆਈ. ਆਈ. ਐੱਮ., ਐੱਨ. ਐੱਲ. ਯੂ., ਆਈ. ਆਈ. ਐੱਸ. ਈ. ਆਰ. ਤੋਂ ਸਨਾਤਕ, ਸੀ. ਏ., ਸੀ. ਐੱਮ., ਐੱਮ. ਬੀ. ਬੀ. ਐੱਸ., ਬੀ. ਡੀ. ਐੱਸ., ਐੱਮ. ਬੀ. ਏ. ਕੋਈ ਵੀ ਮਾਸਟਰ ਡਿਗਰੀ ਧਾਰਕ ਉਮੀਦਵਾਰ ਅਤੇ ਜਿਨ੍ਹਾਂ ਨੇ ਐੱਨ. ਏ. ਪੀ. ਐੱਸ. ਜਾਂ ਐੱਨ. ਏ. ਟੀ. ਐੱਸ. ਤਹਿਤ ਪਰੀਖਣ ਪੂਰਾ ਕੀਤਾ ਹੈ, ਉਹ ਇਸ ਯੋਜਨਾ ਲਈ ਪਾਤਰ ਨਹੀਂ ਹੋਣਗੇ। ਡੀ. ਬੀ. ਈ. ਈ. ਦਫ਼ਤਰ, ਪ੍ਰਤਾਪ ਚੌਂਕ ਅਤੇ ਡੀ. ਆਈ. ਸੀ. ਦਫ਼ਤਰ, ਉਦਯੋਗਿਕ ਖੇਤਰ ’ਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ, ਜਿੱਥੇ ਸੰਭਾਵੀ ਉਮੀਦਵਾਰ ਜਾ ਕੇ ਆਪਣੇ ਆਧਾਰ ਕਾਰਡ ਅਤੇ ਵਿੱਦਿਅਕ ਦਸਤਾਵੇਜ਼ਾਂ ਨਾਲ ਸਕੀਮ ਲਈ ਰਜਿਸਟਰਡ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8