ਅੱਤਵਾਦੀ ਸਾਜ਼ਿਸ਼ ਰਚਣ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ''ਚ 3 ਤਿੰਨ ਕਸ਼ਮੀਰੀ ਨੌਜਵਾਨ ਦੋਸ਼ੀ ਕਰਾਰ

Wednesday, Jun 03, 2026 - 03:25 PM (IST)

ਅੱਤਵਾਦੀ ਸਾਜ਼ਿਸ਼ ਰਚਣ ਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ''ਚ 3 ਤਿੰਨ ਕਸ਼ਮੀਰੀ ਨੌਜਵਾਨ ਦੋਸ਼ੀ ਕਰਾਰ

ਮੋਹਾਲੀ (ਜੱਸੀ) : ਜਲੰਧਰ ਦੇ ਇੱਕ ਕਾਲਜ ਦੇ ਹੋਸਟਲ 'ਚ ਏਕੇ-47 ਅਤੇ ਹੋਰ ਵਿਸਫੋਟਕ ਸਮਗਰੀ ਮਿਲਣ ਦੇ ਮਾਮਲੇ 'ਚ ਐੱਨ. ਆਈ. ਏ. ਦੀ ਅਦਾਲਤ ਵੱਲੋਂ ਜ਼ਾਹਿਦ ਗੁਲਜ਼ਾਰ, ਯਸ਼ੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਨੂੰ ਆਈ. ਪੀ. ਸੀ. ਦੀ ਧਾਰਾ 121-ਏ, 122, 120-ਬੀ, ਯੂਏ(ਪੀ) ਐਕਟ ਦੀ ਧਾਰਾ 18 ਅਤੇ 20, ਆਰਮਜ਼ ਐਕਟ, 1959 ਦੀ ਧਾਰਾ 25(ਏ- ਅਤੇ ਵਿਸਫੋਟਕ ਪਦਾਰਥ ਐਕਟ, 1908 ਦੀ ਧਾਰਾ 5 ਦੇ ਤਹਿਤ ਸਜ਼ਾਯੋਗ ਅਪਰਾਧ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਹਾਲਾਂਕਿ, ਇਸਤਗਾਸਾ ਪੱਖ (ਐੱਨ. ਆਈ. ਏ.) ਮੁਲਜ਼ਮ ਸੁਹੈਲ ਅਹਿਮਦ ਭੱਟ ਦੇ ਖ਼ਿਲਾਫ਼ ਦੋਸ਼ ਸਾਬਤ ਕਰਨ 'ਚ ਅਸਫ਼ਲ ਰਿਹਾ ਹੈ। ਇਸ ਤਰ੍ਹਾਂ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ। ਦੋਸ਼ੀ ਕਰਾਰ ਦਿੱਤੇ ਗਏ ਤਿੰਨੋਂ ਵਿਅਕਤੀ ਪਹਿਲਾਂ ਹੀ ਹਿਰਾਸਤ 'ਚ ਹਨ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ 4 ਜੂਨ 2026 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
 


author

Babita

Content Editor

Related News