SC ਕਮਿਸ਼ਨ ਨੇ ਪਿੰਡ ਝੌਰੜ ਮਾਮਲੇ ''ਚ ਲਿਆ ''ਸੂ ਮੋਟੋ'' ਨੋਟਿਸ, ਤਲਬ ਕੀਤੀ ਰਿਪੋਰਟ

Sunday, Jun 07, 2026 - 03:35 PM (IST)

SC ਕਮਿਸ਼ਨ ਨੇ ਪਿੰਡ ਝੌਰੜ ਮਾਮਲੇ ''ਚ ਲਿਆ ''ਸੂ ਮੋਟੋ'' ਨੋਟਿਸ, ਤਲਬ ਕੀਤੀ ਰਿਪੋਰਟ

ਚੰਡੀਗੜ੍ਹ/ਮੁਕਤਸਰ ਸਾਹਿਬ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਝੌਰੜ ਵਿਚ ਦੋ ਦਲਿਤ ਨੌਜਵਾਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਖੇਤਾਂ ਵਿਚ ਘੜੀਸਣ ਦੇ ਮਾਮਲੇ ਵਿਚ ਸੂ ਮੋਟੋ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਇਹ ਮਾਮਲਾ ਅਖ਼ਬਾਰ ਵਿਚ ਛਪੀ ਖ਼ਬਰ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ 'ਤੇ ਕਮਿਸ਼ਨ ਵਲੋਂ ਸੂ ਮੋਟੋ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਮੁਕਤਸਰ ਸਾਹਿਬ ਤੋਂ ਐੱਸ. ਪੀ.ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਮਿਤੀ 9 ਜੂਨ 2026 ਨੂੰ ਰਿਪੋਰਟ ਤਲਬ ਕੀਤੀ ਗਈ ਹੈ।
ਪੜ੍ਹੋ ਕੀ ਹੈ ਪੂਰਾ ਮਾਮਲਾ
ਪਿੰਡ ਝੌਰੜ ਵਿਖੇ ਮੋਬਾਇਲ ਚੋਰੀ ਦੇ ਸ਼ੱਕ ’ਚ ਇਕ ਕਿਸਾਨ ਪਰਿਵਾਰ ਵੱਲੋਂ ਦਲਿਤ ਭਾਈਚਾਰੇ ਨਾਲ ਸਬੰਧਿਤ 2 ਨੌਜਵਾਨਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਗਿਆ। ਇਸ ਦੌਰਾਨ ਉਕਤ ਲੋਕਾਂ ਨੇ ਦੋਵੇਂ ਨੌਜਵਾਨਾਂ ਦੇ ਸਾਰੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ। ਫਿਰ ਦੁਪਹਿਰ ਨੂੰ ਖੇਤਾਂ ’ਚ ਘੜੀਸਿਆ ਗਿਆ। ਇਸ ਤੋਂ ਬਾਅਦ ਦਰੱਖਤ ਨਾਲ ਬੰਨ੍ਹ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਪਿੰਡ ’ਚ ਘੁਮਾਇਆ ਗਿਆ।


author

Babita

Content Editor

Related News