ਆਪਣਾ ਪੰਜਾਬ ਪਾਰਟੀ ਵੱਲੋਂ ਸੂਬਾ ਕਮੇਟੀ ਤੇ ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਦਾ ਐਲਾਨ

11/27/2017 1:46:23 AM

ਗੁਰਦਾਸਪੁਰ  (ਵਿਨੋਦ) - ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਕੰਮਾਂ ਨੂੰ ਸਚਾਰੂ ਤਰੀਕੇ ਨਾਲ ਹੇਠਲੇ ਪੱਧਰ 'ਤੇ ਸ਼ੁਰੂ ਕਰਨ ਲਈ ਪਾਰਟੀ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਹੋਇਆਂ ਆਪਣਾ ਪੰਜਾਬ ਪਾਰਟੀ ਦੇ ਸੂਬਾ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦੀਆਂ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਸੂਬਾ ਸਟੇਟ ਕਮੇਟੀ ਦੇ ਜਨਰਲ ਸਕੱਤਰ ਹਰਦੀਪ ਸਿੰਘ ਕਿੰਗਰਾ, ਡਾ. ਹਰਿੰਦਰ ਸਿੰਘ ਚੀਮਾ ਖ਼ਜ਼ਾਨਚੀ, ਆਰ. ਆਰ. ਭਾਰਦਵਾਜ, ਜਸਬੀਰ ਸਿੰਘ ਧਾਲੀਵਾਲ, ਕਰਨਲ ਜਸਜੀਤ ਸਿੰਘ ਗਿੱਲ, ਗੁਰਿੰਦਰ ਸਿੰਘ ਬਾਜਵਾ ਬਟਾਲਾ, ਨਰਿੰਦਰ ਵਾਲੀਆਂ ਅੰਮ੍ਰਿਤਸਰ, ਜਰਨੈਲ ਸਿੰਘ ਨਾਭਾ, ਬੀਬੀ ਪਰਮਿੰਦਰ ਕੌਰ, ਕਰਨਲ ਬਲਦੇਵ ਸਿੰਘ ਹੁਸ਼ਿਆਰਪੁਰ, ਮਹਿੰਦਰ ਸਿੰਘ, ਤਰਲੋਚਨ ਸਿੰਘ ਲਾਲੀ ਫਤਿਹਗੜ੍ਹ ਸਾਹਿਬ, ਯਾਦਵਿੰਦਰ ਸਿੰਘ ਡੇਰਾਬੱਸੀ ਅਤੇ ਜਰਨੈਲ ਸਿੰਘ ਨਾਭਾ ਨੂੰ ਸਟੇਟ ਕਮੇਟੀ ਦਾ ਮੈਂਬਰ ਬਣਾਇਆ ਗਿਆ।
ਜਦਕਿ ਇਸ ਸਮੇਂ ਹੀ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦੀਆਂ ਕੀਤੀਆਂ ਨਿਯੁਕਤੀਆਂ ਵਿਚ ਅਮਨਦੀਪ ਸਿੰਘ ਗਿੱਲ ਗੁਰਦਾਸਪੁਰ, ਤਰਸੇਮ ਸੈਣੀ ਅੰਮ੍ਰਿਤਸਰ, ਵਰਿੰਦਰ ਸਿੰਘ ਪ੍ਰਹਾਰ ਹੁਸ਼ਿਆਰਪੁਰ, ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ ਤਰਨਤਾਰਨ, ਡਾ. ਜਗਤਾਰ ਸਿੰਘ ਚੰਦੀ ਜਲੰਧਰ, ਰਾਜੇਸ਼ ਗਰਗ ਫ਼ਿਰੋਜ਼ਪੁਰ, ਡਾ. ਹਰਪਾਲ ਸਿੰਘ ਫਰੀਦਕੋਟ, ਹਰਵਿੰਦਰ ਸਿੰਘ ਮਾਨ ਬਠਿੰਡਾ, ਬਲਵੰਤ ਸਿੰਘ ਜੋਗਾ ਸੰਗਰੂਰ, ਅਮਰਿੰਦਰ ਸਿੰਘ ਤੁੜ ਪਟਿਆਲਾ, ਪ੍ਰੋਫੈਸਰ ਨਾਨਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਵਿਜੇ ਡਾਇਮੰਡ ਫਤਿਹਗੜ੍ਹ ਸਾਹਿਬ, ਕਰਨਲ ਡੀ. ਐੱਸ. ਗਰੇਵਾਲ ਲੁਧਿਆਣਾ ਨੂੰ ਲੋਕ ਸਭਾ ਹਲਕਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਮੌਕੇ 'ਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਪਣਾ ਪੰਜਾਬ ਪਾਰਟੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੱਧਰ 'ਤੇ ਬੁਲਾਰੇ ਅਤੇ ਵੱਖ-ਵੱਖ ਵਿੰਗਾਂ ਦੇ ਪੰਜਾਬ ਪ੍ਰਧਾਨਾਂ ਤੋਂ ਇਲਾਵਾ ਜ਼ਿਲਾ ਪੱਧਰ ਦੇ ਪ੍ਰਧਾਨਾਂ ਦਾ ਜਲਦ ਐਲਾਨ ਕਰੇਗੀ ਅਤੇ ਪਾਰਟੀ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਘਰ-ਘਰ ਜਾ ਕੇ ਜਾਗਰੂਕ ਕਰੇਗੀ।


Related News