ਦਾਦੇ ਦੇ ਸੁਪਨੇ ਨੂੰ ਪੋਤੀ ਨੇ ਕੀਤਾ ਪੂਰਾ, ਹੁਣ ਪੰਜਾਬ 'ਚ ਵੀ ਬਣੀ ਸਿਵਲ ਜੱਜ

Friday, Nov 30, 2018 - 05:49 PM (IST)

ਦਾਦੇ ਦੇ ਸੁਪਨੇ ਨੂੰ ਪੋਤੀ ਨੇ ਕੀਤਾ ਪੂਰਾ, ਹੁਣ ਪੰਜਾਬ 'ਚ ਵੀ ਬਣੀ ਸਿਵਲ ਜੱਜ

ਸੁਜਾਨਪੁਰ (ਜੋਤੀ)— ਕਹਿੰਦੇ ਨੇ ਮਨ 'ਚ ਜੇਕਰ ਕੁਝ ਕਰਨ ਕਰਕੇ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਅਜਿਹਾ ਹੀ ਕੁਝ ਸੁਜਾਨਪਰ ਦੀ ਰਹਿਣ ਵਾਲੀ ਅੰਕਿਤਾ ਨੇ ਕਰਕੇ ਦਿਖਇਆ ਹੈ, ਜਿਸ ਨੇ ਪਹਿਲਾਂ ਹਿਮਾਚਲ ਅਤੇ ਹੁਣ ਪੰਜਾਬ 'ਚ ਸਿਵਲ ਜੱਜ ਬਣ ਕੇ ਆਪਣਾ ਅਤੇ ਮਾਂ-ਬਾਪ ਦਾ ਰੋਸ਼ਨ ਕਰਦੇ ਹੋਏ ਦਾਦੇ ਦੇ ਸੁਪਨੇ ਨੂੰ ਪੂਰਾ ਕਰਕੇ ਦਿਖਾਇਆ ਹੈ। 

ਸੁਜਾਨਪੁਰ ਦੀ ਰਹਿਣ ਵਾਲੀ ਅੰਕਿਤਾ ਅਗਰਵਾਲ ਨੇ ਹਿਮਾਚਲ 'ਚ ਜਿਊਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ 26 ਸਾਲ ਦੀ ਉਮਰ 'ਚ ਹਿਮਾਚਲ ਪ੍ਰਦੇਸ਼ ਦੀ ਸਿਵਲ ਜੱਜ ਬਣਨ ਦੇ 6 ਮਹੀਨਿਆਂ ਬਾਅਦ ਪੰਜਾਬ ਦੀ ਜਿਊਡੀਸ਼ੀਅਲ ਸਰਵਿਸਿਜ਼ ਦੀ ਵੀ ਪ੍ਰੀਖਿਆ ਪਾਸ ਕਰਕੇ ਪੰਜਾਬ ਸੂਬੇ 'ਚ ਸਿਵਲ ਜੱਜ ਬਣ ਕੇ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ ਹੈ। ਪਰਿਵਾਰ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 

ਦਾਦੇ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਬਣੀ ਅੰਕਿਤਾ ਜੱਜ
ਅੰਕਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੇ ਦਾਦਾ ਏ. ਸੀ. ਅਗਰਵਾਲ ਵੀ ਗੁਰਦਾਸਪੁਰ 'ਚ ਐਡੀਸ਼ਨਲ ਸੈਸ਼ਨ ਜੱਜ ਸਨ ਅਤੇ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਪੋਤੀ ਵੀ ਉਨ੍ਹਾਂ ਵਾਂਗ ਹੀ ਜੱਜ ਬਣੇ। ਦਾਦੇ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਅੰਕਿਤਾ ਪਹਿਲਾਂ ਹਿਮਾਚਲ 'ਚ ਜੱਜ ਬਣੀ ਅਤੇ ਹੁਣ ਪੰਜਾਬ 'ਚ ਜੱਜ ਬਣ ਕੇ ਦਾਦੇ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਅੰਕਿਤਾ ਨੇ ਦੱਸਿਆ ਕਿ ਹੁਣ ਉਸ ਦੇ ਕੋਲ ਦੋਵੇਂ ਸੂਬਿਆਂ 'ਚ ਜੱਜ ਦੀ ਨੌਕਰੀ ਕਰਨ ਦਾ ਬਦਲ ਹੈ ਪਰ ਉਹ ਪੰਜਾਬ ਸੂਬੇ ਦੀ ਵਸਨੀਕ ਹੈ, ਜਿਸ ਦੇ ਚਲਦਿਆਂ ਉਸ ਨੇ ਪੰਜਾਬ ਸੂਬੇ ਨੂੰ ਪਹਿਲ ਦਿੰਦੇ ਹੋਏ ਪੰਜਾਬ 'ਚ ਹੀ ਨੌਕਰੀ ਕਰਨ ਦਾ ਮਨ ਬਣਾਇਆ ਹੈ। 

ਪਰਿਵਾਰ ਤੇ ਅਧਿਆਪਕਾਂ ਨੂੰ ਦਿੱਤਾ ਜੱਜ ਬਣਨ ਦਾ ਸਿਹਰਾ 
ਅੰਕਿਤਾ ਨੇ ਦੱਸਿਆ ਕਿ ਉਸ ਦੇ ਜੱਜ ਬਣਨ ਦਾ ਪੂਰਾ ਸਿਹਰਾ ਅਧਿਆਪਕਾਂ ਸਮੇਤ ਮਾਤਾ-ਪਿਤਾ ਅਤੇ ਪਤੀ ਅੰਕਿਤ ਧਵਨ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਉਸ ਨੂੰ ਸਮਝਿਆ ਅਤੇ ਹਰ ਮੁਸ਼ਕਿਲ 'ਚ ਮੋਢੇ ਨਾਲ ਮੋਢਾ ਮਿਲਾ ਕੇ ਉਸ ਦੇ ਨਾਲ ਖੜ੍ਹੇ ਰਹੇ ਹਨ। ਅੰਕਿਤਾ ਦਾ ਹਿਮਾਚਲ ਪ੍ਰਦੇਸ਼ 'ਚ ਜਿਊਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਹਿਮਾਚਲ 'ਚ ਸਿਵਲ ਜੱਜ ਬਣਨ ਤੋਂ ਬਾਅਦ ਹੁਣ ਪੰਜਾਬ 'ਚ ਪ੍ਰੀਖਿਆ ਪਾਸ ਕਰਕੇ ਸਿਵਲ ਜੱਜ ਬਣਨਾ ਮਾਣ ਦੀ ਗੱਲ ਹੈ।


author

shivani attri

Content Editor

Related News